07/18/2021
ਪੰਜਾਬੀ ਕਲਚਰਲ ਐਸੋਸੀਏਸ਼ਨ ਆਫ ਐਲ.ਏ. ਨੂੰ ਹੋਂਦ ਵਿਚ ਲਿਆਉਣ ਦਾ ਮੁੱਖ ਮੰਤਵ ਅਮਰੀਕਾ ਵਿੱਚ ਵਸਦੇ ਪੰਜਾਬੀਆਂ ਲਈ ਹਰ ਸਾਲ ਸੱਭਿਆਚਾਰਕ ਪ੍ਰੋਗਰਾਮ ਅਤੇ ਵਿਰਾਸਤੀ ਗਤੀਵਿਧਿਆਂ ਕਰਵਾਉਣਾ ਹੈ।
• ਪੁਰਾਤਨ ਲੋਕ ਨਾਚ - ਭੰਗੜਾ,ਗਿੱਧਾ, ਸੱਮੀ ,ਝੂੰਮਰ, ਲੁੱਡੀ ਆਦਿ ਦੇ ਮੁਕਾਬਲੇ ਅਤੇ ਪੇਸ਼ਕਾਰੀਆਂ ।
• ਵਿਰਾਸਤੀ ਲੋਕ ਗਾਇਕੀ ਮੁਕਾਬਲੇ- ਇਸ ਵਿਚ ਲੋਕ ਗੀਤ, ਲੋਕ ਗਾਥਾਵਾਂ , ਕਵੀਸ਼ਰੀ ਢਾਡੀ ਰੰਗ ਦੀ ਪੇਸ਼ਕਾਰੀ ਅਤੇ ਉਹਨਾਂ ਦੇ ਮੁਕਾਬਲੇ ਕਰਵਾਉਣਾ ।
• ਲੋਕ ਕਲਾਵਾਂ - ਇਸ ਵਿਚ ਪੁਰਾਤਨ ਵਿਰਸੇ ਨਾਲ ਸਬੰਧਿਤ ਉਪਯੋਗੀ ਵਸਤੂਆਂ ਜਿਵੇਂ ਕਿ ਪੀੜ੍ਹੀ ਬੁਨਣਾ, ਛਿੱਕੂ ਬਣਾਉਣਾ, ਬਿੰਨੂ ਬਣਾਉਣਾ,ਪੱਖੀ ਬਣਾਉਣਾ , ਫੁਲਕਾਰੀ ਕੱਢਣ ਵਰਗੇ ਵਿਰਾਸਤੀ ਕਿੱਤਿਆਂ ਦੇ ਮੁਕਾਬਲੇ ਕਰਵਾਉਣਾ ।
• ਤੀਆਂ ਦਾ ਮੇਲਾ- ਇਸ ਵਿੱਚ ਸੌਣ ਦੇ ਮਹੀਨੇ ਲੱਗਦੀਆਂ ਤੀਆਂ ਨੂੰ ਦਰਸਾਉਂਦਾ ਪ੍ਰੋਗਰਾਮ ਤੀਆਂ ਦਾ ਮੇਲਾ ਕਰਵਾਉਣਾ ਲੜਕੀਆਂ ਵੱਲੋਂ ਰੰਗਾ ਰੰਗ ਪ੍ਰੋਗਰਾਮ ਬੋਲੀਆਂ ਅਤੇ ਗਿੱਧਾ ਕਰਾਉਣਾ, ਪੰਜਾਬੀ ਪਹਿਰਾਵੇ ਦੀ ਨੁਮਾਇਸ਼ ਲਾਉਣੀ ਤੇ ਹੋਰ ਖੇਡਾਂ ਦਾ ਆਯੋਜਨ ਕਰਵਾਉਣਾ।
ਇਹਨਾਂ ਆਯੋਜਨਾਂ ਦੇ ਨਾਲ ਅਸੀਂ ਅਮਰੀਕਾ ਵਿੱਚ ਵਸਦੇ ਪੰਜਾਬੀਆਂ ਨੂੰ ਆਪਣੇ ਵਿਰਸੇ ਨਾਲ ਜੋੜਨ ਦੀ ਕੋਸ਼ਿਸ਼ ਕਰਾਂਗੇ, ਆਪ ਸਭ ਤੋਂ ਅਸੀ ਸਹਿਯੋਗ ਅਤੇ ਸੁਚੱਜੇ ਸੁਝਾਵਾਂ ਦੀ ਉਮੀਦ ਕਰਦੇ ਹਾਂ। ਅਸੀਂ ਆਸ ਕਰਦੇ ਹਾਂ ਕਿ ਤੁਸੀਂ ਇਨ੍ਹਾਂ ਕਾਰਜਾਂ ਵਿੱਚ ਵੱਧ ਚੜ੍ਹ ਕੇ ਹਿੱਸਾ ਲਵੋਗੇ।