Jannat-e-Jarkhar

Jannat-e-Jarkhar Wedding & Birthday Celebration booking available. Tourist Attraction

ਜੰਨਤ ਏ ਜਰਖੜ ਵਿੱਚ ਮਨਾਇਆ ਤੀਆਂ ਦਾ ਤਿਉਹਾਰ
13/07/2026

ਜੰਨਤ ਏ ਜਰਖੜ ਵਿੱਚ ਮਨਾਇਆ ਤੀਆਂ ਦਾ ਤਿਉਹਾਰ

ਜੰਨਤ ਏ ਜਰਖੜ ਵਿਖੇ ਲੱਗਿਆ ਤੀਆਂ ਦੇ ਤਿਉਹਾਰ ਦਾ ਨਿਵੇਕਲਾ ਮੇਲਾ ਡਰੈਗਨ ਭੰਗੜਾ ਅਕੈਡਮੀ ਦੇ ਬੱਚਿਆਂ ਨੇ ਆਪਣੀ ਕਲਾਕਾਰੀ ਨਾਲ ਯਾਦ ਕਰਾਈ ਪੁਰਾਣੀ ਸ...
12/07/2026

ਜੰਨਤ ਏ ਜਰਖੜ ਵਿਖੇ ਲੱਗਿਆ ਤੀਆਂ ਦੇ ਤਿਉਹਾਰ ਦਾ ਨਿਵੇਕਲਾ ਮੇਲਾ

ਡਰੈਗਨ ਭੰਗੜਾ ਅਕੈਡਮੀ ਦੇ ਬੱਚਿਆਂ ਨੇ ਆਪਣੀ ਕਲਾਕਾਰੀ ਨਾਲ ਯਾਦ ਕਰਾਈ ਪੁਰਾਣੀ ਸੱਭਿਆਚਾਰਕ ਵਿਰਾਸਤ

ਲੁਧਿਆਣਾ 12 ਜੁਲਾਈ (। )

ਚੜਦੇ ਅਤੇ ਲਹਿੰਦੇ ਪੰਜਾਬ ਦੀ ਵਿਰਾਸਤ ਨੂੰ ਦਰਸਾਉਂਦਾ ਮਿਊਜੀਅਮ ਜੰਨਤ ਏ ਜਰਖੜ ਲੁਧਿਆਣਾ ਵਿਖੇ ਸੌਣ ਮਹੀਨਾ ਚੜਨ ਤੋਂ ਪਹਿਲਾਂ ਹੀ ਤੀਆਂ ਦਾ ਤਿਉਹਾਰ ਬਹੁਤ ਹੀ ਸ਼ਾਨੋ ਸ਼ੌਕਤ ਨਾਲ ਮਨਾਇਆ ਗਿਆ।
ਬਹੁਤ ਹੀ ਸੱਭਿਆਚਾਰ ਦੇ ਸੁਹਾਵਨੇ ਮਾਹੌਲ ਵਿੱਚ ਡਰੈਗਨ ਅਕੈਡਮੀ ਲੁਧਿਆਣਾ ਦੇ ਬੱਚਿਆਂ ਨੇ ਸ: ਦਿਲਬਾਗ ਸਿੰਘ ਦੀ ਅਗਵਾਈ ਹੇਠ ਆਪਣੇ ਗੀਤ ਸੰਗੀਤ, ਗਿੱਧਾ ,ਭੰਗੜਾ ਅਤੇ ਸੱਭਿਆਚਾਰ ਗੀਤਾਂ ਉੱਤੇ ਕੋਰਿਓ ਗਰਾਫੀ ਕਰਕੇ ਪੰਜਾਬ ਦੇ ਪੁਰਾਣੇ ਸਭਿਆਚਾਰ ਦੀ ਮੂੰਹ ਬੋਲਦੀ ਤਸਵੀਰ ਪੇਸ਼ ਕੀਤੀ। ਇਥੇ ਵੱਡੀ ਗਿਣਤੀ ਵਿੱਚ ਬੀਬੀਆਂ ਨੇ ਵੀ ਗਿੱਧਾ ਪਾ ਕੇ ਤੀਆਂ ਦੇ ਤਿਉਹਾਰ ਦਾ ਲੁਤਫ ਲਿਆ। ਇਸ ਮੌਕੇ ਦਰਸ਼ਕਾਂ ਵਾਸਤੇ ਜਲੇਬੀਆਂ ਸੈਂਡਵਿਚ ਤੇ ਕੋਲਡਰਿੰਕ ਦਾ ਖੁੱਲਾ ਲੰਗਰ ਵੀ ਲਾਇਆ ਗਿਆ।

ਇਸ ਮੌਕੇ 1982 ਏਸ਼ੀਅਨ ਖੇਡਾਂ ਦੇ ਜੇਤੂ ਹਾਕੀ ਗੋਲਡ ਮੈਡਲਿਸਟ ਅਤੇ ਸੇਵਾ ਮੁਕਤ ਪ੍ਰਿੰਸੀਪਲ ਸ੍ਰੀਮਤੀ ਸ਼ਰਨਜੀਤ ਕੌਰ ਨੇ ਨਵੀਂ ਪੀੜੀ ਨੂੰ ਤੀਆਂ ਦੇ ਤਿਉਹਾਰ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਤੀਆਂ ਪੰਜਾਬ ਦਾ ਇੱਕ ਪ੍ਰਸਿੱਧ ਸੱਭਿਆਚਾਰਕ ਤਿਉਹਾਰ ਹੈ, ਜੋ ਸਾਉਣ ਮਹੀਨੇ ਦੀ ਤੀਜ ਤੋਂ ਸ਼ੁਰੂ ਹੋ ਕੇ ਪੂਰਨਮਾਸ਼ੀ ਤੱਕ ਮਨਾਇਆ ਜਾਂਦਾ ਹੈ। ਇਸ ਇਤਿਹਾਸਕ ਤਿਉਹਾਰ ਵਿੱਚ ਮੁਟਿਆਰਾਂ ਪਿੱਪਲਾਂ-ਟਾਹਣੀਆਂ 'ਤੇ ਪੀਂਘਾਂ ਝੂਟਦੀਆਂ, ਗਿੱਧਾ ਪਾਉਂਦੀਆਂ, ਲੋਕ-ਬੋਲੀਆਂ ਗਾਉਂਦੀਆਂ ਅਤੇ ਮਹਿੰਦੀ ਲਗਾਉਂਦੀਆਂ ਹਨ।ਇਹ ਤਿਉਹਾਰ ਮੁੱਖ ਤੌਰ 'ਤੇ ਵਿਆਹੀਆਂ-ਵਰ੍ਹੀਆਂ ਕੁੜੀਆਂ ਦੇ ਆਪਣੇ ਪੇਕੇ ਘਰ ਇਕੱਠੀਆਂ ਹੋਣ ਦਾ ਪ੍ਰਤੀਕ ਹੈ। ਪੁਰਾਣੇ ਸਮੇਂ ਵਿੱਚ, ਸੱਸ-ਨੂੰਹ ਦੇ ਰਿਸ਼ਤੇ ਵਿੱਚ ਸਾਉਣ ਮਹੀਨੇ ਇਕੱਠੇ ਰਹਿਣ ਨੂੰ ਚੰਗਾ ਨਹੀਂ ਮੰਨਿਆ ਜਾਂਦਾ ਸੀ, ਇਸ ਲਈ ਵਿਆਹੁਤਾ ਧੀਆਂ ਪੇਕੇ ਆ ਕੇ ਆਪਣੀਆਂ ਸਹੇਲੀਆਂ ਨੂੰ ਮਿਲਦੀਆਂ ਸਨ ਅਤੇ ਖੁਸ਼ੀਆਂ ਸਾਂਝੀਆਂ ਕਰਦੀਆਂ ਸਨ। ਇਸ ਸਮੇਂ ਦੌਰਾਨ ਖੀਰ, ਪੂੜੇ ਅਤੇ ਗੁਲਗੁਲੇ ਵਰਗੇ ਪਕਵਾਨ ਬਣਾਏ ਜਾਂਦੇ ਹਨ। ਸਮੇਂ ਦੇ ਬਦਲਾਅ ਨਾਲ ਹੁਣ ਇਸ ਨੂੰ ਸ਼ਹਿਰੀ ਅਤੇ ਵਿਦੇਸ਼ੀ ਪੱਧਰ 'ਤੇ ਵੀ ਸੱਭਿਆਚਾਰਕ ਮੇਲਿਆਂ ਵਜੋਂ ਆਯੋਜਿਤ ਕੀਤਾ ਜਾਂਦਾ ਹੈ। ਉਹਨਾਂ ਦੱਸਿਆ ਜੰਨਤ ਏ ਜਰਖੜ ਦਾ ਇਹ ਬਹੁਤ ਹੀ ਵਧੀਆ ਉਪਰਾਲਾ ਹੈ, ਕਿ ਉਹਨਾਂ ਨੇ ਇਸ ਪੱਧਰ ਤੇ ਤੀਆਂ ਦਾ ਤਿਓਹਾਰ ਮਨਾਇਆ ਹੈ ਇਸ ਮੌਕੇ ਉੱਘੇ ਪੰਜਾਬੀ ਫਿਲਮ ਕਲਾਕਾਰ ਪਾਲੀ ਮਾਂਗਟ ਜੋ ਵਿਸ਼ੇਸ ਮਹਿਮਾਨ ਵਜੋਂ ਪੁੱਜੇ ਦਾ ਵਿਲੱਖਣ ਸਨਮਾਨ ਕੀਤਾ ਗਿਆ। ਇਸ ਮੌਕੇ ਸਟੇਜ ਦਾ ਸੰਚਾਲਨ ਉੱਘੇ ਕਲਾਕਾਰ ਗੁਰਦਾਸ ਸਿੰਘ ਕੈੜਾ ਨੇ ਬਾਖੂਬੀ ਨਿਭਾਇਆ। ਇਸ ਮੌਕੇ ਅਮਰੀਕ ਸਿੰਘ ਮਿਨਹਾਸ ਏਆਈਜੀ ਪੰਜਾਬ ਪੁਲਿਸ , ਸਾਬਕਾ ਅੰਤਰਰਾਸ਼ਟਰੀ ਵੇਟ ਲਿਫਟਰ ਹਰਦੀਪ ਸਿੰਘ ਬੀਰਮਪੁਰ , ਜੰਨਤ ਏ ਜਰਖੜ ਦੇ ਮੁੱਖ ਪ੍ਰਬੰਧਕ ਜਗਰੂਪ ਸਿੰਘ ਜਰਖੜ, ਅਜੀਤ ਸਿੰਘ ਲਾਦੀਆਂ ਕੁਲਦੀਪ ਸਿੰਘ ਘਵੱਦੀ , ਦਲਵੀਰ ਸਿੰਘ ਜਰਖੜ, ਦਿਲਬਾਗ ਸਿੰਘ ਐਮਡੀ ਡਰੈਗਨ ਅਕੈਡਮੀ ,ਕੁਲਦੀਪ ਸਿੰਘ ਦੁੱਗਲ , ਮੁਹੰਮਦ ਹਰਨੂਨ ਮਾਲੇਰਕੋਟਲਾ ਤੋਂ ਇਲਾਵਾ ਬੀਬੀ ਇੰਦਰਜੀਤ ਕੌਰ ਧਾਂਦਰਾ, ਰਵਿੰਦਰ ਕੌਰ ਧਾਲੀਵਾਲ, ਡਾਕਟਰ ਰੇਖਾ ਕੁਮਾਰੀ ਲੁਧਿਆਣਾ, ਰਮਨਪ੍ਰੀਤ ਕੌਰ ਲੁਧਿਆਣਾ, ਪਰਮਜੀਤ ਕੌਰ ਜਰਖੜ, ਗੁਰਸਿਮਰਤ ਕੌਰ, ਹਰਮਨਪ੍ਰੀਤ ਕੌਰ ਜਰਖੜ, ਅਮਰਜੀਤ ਕੌਰ ਲਾਦੀਆਂ ਆਦ ਹੋਰ ਪ੍ਰਬੰਧਕ ਮਹਿਮਾਨ ਅਤੇ ਬੀਬੀਆਂ ਵੱਡੀ ਗਿਣਤੀ ਵਿੱਚ ਹਾਜ਼ਰ ਸਨ।
ਇਸ ਮੌਕੇ ਜਗਰੂਪ ਸਿੰਘ ਜਰਖੜ ਨੇ ਦੱਸਿਆ ਕਿ ਸੌਣ ਦੇ ਮਹੀਨੇ ਵੱਡੇ ਪੱਧਰ ਤੇ ਜੰਨਤ ਏ ਜਰਖੜ ਵਿਖੇ ਤੀਆਂ ਦੇ ਤਿਉਹਾਰ ਮਨਾਏ ਜਾਣਗੇ ਤਾਂ ਜੋ ਸਾਡੀਆਂ ਬੱਚੀਆਂ ,ਧੀਆਂ ਭੈਣਾਂ ਨੂੰ ਸਾਡੇ ਵਿਰਾਸਤੀ ਤੀਆਂ ਦੇ ਤਿਉਹਾਰ ਦੀ ਅਹਿਮੀਅਤ ਅਤੇ ਮਹੱਤਤਾ ਬਾਰੇ ਜਾਣਕਾਰੀ ਮਿਲ ਸਕੇ ਅਤੇ ਬੱਚੇ ਪੰਜਾਬੀ ਸੱਭਿਆਚਾਰ ਨਾਲ ਜੁੜ ਸਕਣ। ਇਸ ਵਾਸਤੇ ਮਿਊਜ਼ੀਅਮ ਦੀ ਨੋਰਮਲ ਬੁਕਿੰਗ ਹੋਵੇਗੀ। ਇਸ ਮੌਕੇ ਅਮਰੀਕ ਸਿੰਘ ਮਿਨਹਾਸ ਏ ਆਈ ਜੀ ਅਤੇ ਹਰਦੀਪ ਸਿੰਘ ਬੀਰਮਪੁਰ ਆਏ ਸਾਰੇ ਦਰਸ਼ਕਾਂ ਦਾ ਧੰਨਵਾਦ ਕੀਤਾ।

ਤੀਆਂ ਦਾ ਮੇਲਾ ਜੰਨਤ ਏ ਜਰਖੜ ਮਿਊਜੀਅਮ ਲੁਧਿਆਣਾ ਵਿਖੇ 11 ਜੁਲਾਈ ਦਿਨ ਸਨਿਚਰਵਾਰ ਨੂੰ ਸ਼ਾਮ 3 ਤੋਂ 6 ਵਜੇ ਤੱਕ
03/07/2026

ਤੀਆਂ ਦਾ ਮੇਲਾ ਜੰਨਤ ਏ ਜਰਖੜ ਮਿਊਜੀਅਮ ਲੁਧਿਆਣਾ ਵਿਖੇ 11 ਜੁਲਾਈ ਦਿਨ ਸਨਿਚਰਵਾਰ ਨੂੰ ਸ਼ਾਮ 3 ਤੋਂ 6 ਵਜੇ ਤੱਕ

03/07/2026
02/06/2026
23/04/2026

JANNAT E JARKHAR MUSEUM IN LUDHIANA for Pre wedding, school tour , parties and others celebrations 98148-00722

13/02/2026

Jarkhar sports festival 2026

01/01/2026

ਪੰਜਾਬ ਦੀ ਮਾਣਮੱਤੀ ਸ਼ਖਸ਼ੀਅਤ ਅਤੇ ਵਿਰਾਸਤੀ ਖੇਡਾਂ ਦੇ ਬਾਬਾ ਬੋਹੜ ਸਰਦਾਰ ਜਗਰੂਪ ਸਿੰਘ ਜਰਖੜ ਜੀ ਨੂੰ ਓਹਨਾ ਦੇ ਜਨਮਦਿਨ ਤੇ ਬਹੁਤ ਬਹੁਤ ਵਧਾਈ ਦਿੰਦਾ ਹਾਂ ਅਤੇ ਪਰਮਾਤਮਾਂ ਅੱਗੇ ਅਰਦਾਸ ਕਰਦਾ ਹਾਂ ਕਿ ਪਰਮਾਤਮਾਂ ਜਗਰੂਪ ਸਿੰਘ ਜਰਖੜ ਜੀ ਨੂੰ ਹਮੇਸ਼ਾਂ ਚੜ੍ਹਦੀ ਕਲਾ ਤੰਦਰੁਸਤੀ ਅਤੇ ਤਰੱਕੀਆਂ ਬਖਸ਼ਣ
@

Address

Village Jarkhar Post Ghawaddi DISTT Ludhiana
Ludhiana

Website

Alerts

Be the first to know and let us send you an email when Jannat-e-Jarkhar posts news and promotions. Your email address will not be used for any other purpose, and you can unsubscribe at any time.

Shortcuts

Share

Category