01/09/2025
ਸਤ ਸ੍ਰੀ ਅਕਾਲ ਜੀ,
ਮੈਨੂੰ ਕਾਫੀ ਫੋਨ ਆ ਰਹੇ ਹਨ ਕਿ ਪੈਲੇਸ 'ਚ ਪਾਣੀ ਆ ਗਿਆ ਹੈ ਅਤੇ ਲੋਕ ਇਨ੍ਹਾਂ ਫੋਟੋਜ਼ ਨੂੰ ਵੱਡੀ ਗਿਣਤੀ ਵਿੱਚ ਸਾਂਝਾ ਕਰ ਰਹੇ ਹਨ। ਕਿਰਪਾ ਕਰਕੇ ਇਸ ਤਰ੍ਹਾਂ ਦੀਆਂ ਅਫਵਾਹਾਂ ਨਾ ਫੈਲਾਓ। ਪੈਲੇਸ ਦੇ ਅੰਦਰ ਕਿਤੇ ਵੀ ਪਾਣੀ ਨਹੀਂ ਆਇਆ।
ਤੁਹਾਡੀ ਚਿੰਤਾ ਲਈ ਧੰਨਵਾਦ — ਕਈ ਸੱਜਣ ਕਾਲ ਕਰਕੇ ਪੁੱਛ ਰਹੇ ਹਨ ਕਿ ਸਭ ਠੀਕ ਹੈ ਜਾਂ ਨਹੀਂ, ਅਤੇ ਕੋਈ ਨੁਕਸਾਨ ਤਾਂ ਨਹੀਂ ਹੋਇਆ।
ਇਸ ਪਿਆਰ ਭਰੇ ਸਾਥ ਲਈ ਅਸੀਂ ਆਭਾਰੀ ਹਾਂ।
ਮੇਰੀ ਬੇਨਤੀ ਹੈ ਕਿ ਕੋਈ ਵੀ ਨਕਾਰਾਤਮਕ ਖ਼ਬਰ ਨਾ ਸਾਂਝੀ ਕਰੋ। ਆਓ ਅਸੀਂ ਸਭ ਦੀ ਖੈਰ-ਖੁਸ਼ੀ ਅਤੇ ਚੜ੍ਹਦੀ ਕਲਾ ਲਈ ਅਰਦਾਸ ਕਰੀਏ।
ਧੰਨਵਾਦ ਜੀ।