ਖੇਤੀਬਾੜੀ ਜਾਣਕਾਰੀ

ਖੇਤੀਬਾੜੀ ਜਾਣਕਾਰੀ ਖੇਤੀਬਾੜੀ ਸੰਬੰਧੀ ਹਰ ਤਰ੍ਹਾਂ ਦੀ ਜਾਣਕਾਰੀ ?

ਜਰੂਰੀ ਨੁਕਤੇ; ਫਾਲ ਆਰਮੀਵਾਰਮ ਕੀੜੇ ਦੀ ਮੱਕੀ ਦੀ ਫਸਲ ਤੇ ਰੋਕਥਾਮ
21/02/2023

ਜਰੂਰੀ ਨੁਕਤੇ; ਫਾਲ ਆਰਮੀਵਾਰਮ ਕੀੜੇ ਦੀ ਮੱਕੀ ਦੀ ਫਸਲ ਤੇ ਰੋਕਥਾਮ

11/10/2021
ਪੀ ਏ ਯੂ ਯੂਨੀਵਰਸਿਟੀ ਤੋਂ ਪ੍ਰਮਾਣਿਤ ਕਣਕ, ਜਵੀਂ ਅਤੇ ਰਾਈ ਘਾਹ ਦੀਆਂ ਇਸ ਸਾਲ ਦੀਆਂ ਨਵੀਆਂ ਕਿਸਮਾਂ
09/10/2021

ਪੀ ਏ ਯੂ ਯੂਨੀਵਰਸਿਟੀ ਤੋਂ ਪ੍ਰਮਾਣਿਤ ਕਣਕ, ਜਵੀਂ ਅਤੇ ਰਾਈ ਘਾਹ ਦੀਆਂ ਇਸ ਸਾਲ ਦੀਆਂ ਨਵੀਆਂ ਕਿਸਮਾਂ

22/08/2021
ਕਿਸਾਨ ਵੀਰੋ ਇਕ ਬਹੁਤ ਜਰੂਰੀ ਨਦੀਨ ਤੇ ਸੰਖੇਪ ਚਰਚਾ ਕਰਦੇ ਹਾਂ ਜਿਸ ਨੂੰ ਗੰਡਿਆਂ ਦਾ ਕਣ,ਘੂੰਈ,ਪਿਆਜੀ ਕਈ ਨਾਂਵਾਂ ਨਾਲ ਜਾਣਿਆ ਜਾਂਦਾ ਹੈ,ਇਸ ਨਦੀ...
04/07/2021

ਕਿਸਾਨ ਵੀਰੋ ਇਕ ਬਹੁਤ ਜਰੂਰੀ ਨਦੀਨ ਤੇ ਸੰਖੇਪ ਚਰਚਾ ਕਰਦੇ ਹਾਂ ਜਿਸ ਨੂੰ ਗੰਡਿਆਂ ਦਾ ਕਣ,ਘੂੰਈ,ਪਿਆਜੀ ਕਈ ਨਾਂਵਾਂ ਨਾਲ ਜਾਣਿਆ ਜਾਂਦਾ ਹੈ,ਇਸ ਨਦੀਨ ਨੂੰ ਉਗਣ ਤੋਂ ਰੋਕਣ ਲਈ ਬਹੁਤ ਕੰਪਨੀਆਂ ਦਾਅਵੇ ਕਰਦੀਆ ਪਰ ਇਹ ਨਹੀਂ ਰੁਕਿਆ, ਅੱਜ ਤੱਕ ਬਹੁਤ ਦਵਾਈਆਂ ਇਸ ਨੂੰ ਉਗਣ ਤੋਂ ਰੋਕਣ ਲਈ ਵਰਤੀਆਂ ਪਰ ਰਿਜਲਟ 20% ਹੀ ਰਿਹਾ, ਇਹ ਬਲਾ ਜਿਆਦਾਤਰ ਭਾਰੇ,ਰੋਹੀ,ਨਹਿਰੀ,ਕਲਰਾਠੇ ਖੇਤਾਂ ਚ ਉਗਦੀ ਹੈ ਇਸ ਦੇ ਬੀਜ ਖਸਖਾਸ ਦੇ ਦਾਣੇ ਤੋਂ 17 ਗੁਣਾਂ ਛੋਟੇ ਹਨ ਇੱਕ ਤੋਂ ਦੂਜੀ ਥਾਂ ਤੈਰ ਕੇ,ਉਡ ਕੇ ਅਸਾਨੀ ਨਾਲ ਪਹੁੰਚ ਜਾਂਦੇ ਹਨ,ਇਹ ਝੋਨੇ ਚ ਅਕਸਰ 10 ਦਿਨਾਂ ਬਾਅਦ ਨਜ਼ਰ ਆਉਦੀ ਹੈ,ਇਹ ਉਹਨਾਂ ਖੇਤਾਂ ਚ ਜਿਆਦਾ ਉਗਦੀ ਹੈ ਜਿਥੇ ਕਿਸਾਨ ਵੀਰ ਝੋਨੇ ਦੀ ਜਮੀਨ ਨੂੰ ਬਿਲਕੁਲ ਹਵਾ ਨਹੀਂ ਲਵਾਂਉਦੇ,ਜਾਂ ਲਗਾਤਾਰ ਇੱਕੋ ਦਵਾਈ ਸਾਲਾਂ ਤੋਂ ਵਰਤ ਰਹੇ ਹਨਇਸ ਲੇਖ ਨੂੰ ਜਿਆਦਾ ਲੰਬਾ ਨਾਂ ਲਈ ਲਿਖਦਾ ਹੋਇਆ ਮੈਂ ਸਿੱਧੀ ਇਸਦੀ ਰੋਕਥਾਮ ਦੀ ਗੱਲ ਕਰਾਂਗਾ, ਵੈਸੇ ਇਸਨੂੰ ਮਾਰਨ ਲਈ ਬਹੁਤ ਦਵਾਈਆਂ ਹਨ ਪਰ ਇਸਦੀ ਸਭ ਤੋਂ ਸਸਤੀ ਤੇ ਵਧੀਆ ਦਵਾਈ 2,4 D 58% ਹੈ,ਇਹ ਦਵਾਈ ਰੇਤਲੇ ਖੇਤ ਚ 250ml ਅਤੇ ਦਰਮਿਆਨੀ ਜਮੀਨ ਚ 300 ml ਭਾਰੀ ਚ 400 ml ਤੱਕ ਵਰਤ ਸਕਦੇ ਹੋ,ਵੈਸੇ ਚੰਗੀ ਕੰਪਨੀ ਦੀ ਦਵਾਈ 250ml ਵੀ ਵਧੀਆ ਰਿਜਲਟ ਦਿੰਦੀ ਹੈ,ਜੇਕਰ ਨਦੀਨ ਇੱਕ ਇੰਚ ਤੋਔ ਛੋਟਾ ਹੋਵੇ ਤਾਂ ਇਸਦਾ ਰੇਤ ਜਾਂ ਮਿੱਟੀ ਚ ਚੰਗੀ ਤਰ੍ਹਾਂ ਮਿਲਾ ਕੇ ਛੱਟਾ ਦਿਉ,ਜੇਕਰ ਨਦੀਨ ਵੱਡਾ ਹੋ ਗਿਆ ਤਾਂ ਪਹਿਲਾਂ ਪਾਣੀ ਜੀਰਨ ਦਿਉ,ਫਿਰ ਇਸਦੀ 150 ਲੀਟਰ ਪਾਣੀ ਚ ਘੋਲਕੇ ਦੱਸੀ ਹੋਈ ਮਾਤਰਾ ਚ ਸਪਰੇ ਕਰੋ,
ਜਰੂਰੀ ਧਿਆਨ ਯੋਗ ਗੱਲਾਂ
1. ਸਪਰੇ ਸਮੇਂ ਖੇਤ ਚ ਪਾਣੀ ਨਾਂ ਹੋਵੇ
2.ਖੇਤ ਨੂੰ ਪਾਣੀ ਤੀਸਰੇ ਜਾਂ ਚੌਥੇ ਦਿਨ ਦਿਉ
3.ਸਪਰੇ ਚ ਪਾਣੀ 150 ਲੀਟਰ ਵਰਤਣਾ, ਜਿਹੜਾ ਨਹੀਂ ਵਰਤ ਸਕਦਾ ਉਹ ਇਹ ਦਵਾਈ ਨਾਂ ਵਰਤਿਉ
4.ਖੇਤ ਨੂੰ ਖਾਦ 6/7 ਦਿਨ ਨਹੀਂ ਪਾਉਣੀ
5.ਜੇਕਰ ਇਹ ਨਦੀਨ ਧੋੜੀਆਂ ਤੇ ਈ ਹੈ ਤਾਂ ਸਿਰਫ ਉਥੇ ਸਪਰੇ ਕਰੋ
6. ਸਪਰੇ ਕਰਨ ਲਈ ਟਰੇਂਡ ਬੰਦਾ ਲਾਇਉ,ਖਾਦੀ ਪੀਤੀ ਚ ਕੀਤੀ ਸਪਰੇ ਨੁਕਸਾਨ ਕਰੇਗੀ
7. ਇਸ ਦਵਾਈ ਨਾਲ ਝੋਨਾ ਥੋੜਾ ਪੀਲਾ ਪਵੇਗਾ, ਪਰ ਆਪਣੇ ਆਪ 10 ਦਿਨਾਂ ਚ ਰੰਗ ਠੀਕ ਹੋ ਜਾਵੇਗਾ ਘਬਰਾਹਟ ਨਹੀਂ ਰੱਖਣੀ
8.ਸਪਰੇ ਚ ਸਹੀ ਮਾਤਰਾ ਚ ਦਵਾਈ ਤੇ ਪਾਣੀ ਵਰਤੋਂ, ਇੱਕ ਹੀ ਥਾਂ ਤੇ ਜਿਆਦਾ ਦਵਾਈ ਨਾਂ ਪਵੇ ਜੀ
ਦਵਾਈਆਂ ਤਾਂ 4/5 ਹਨ ਪਰ ਇਹ ਦਵਾਈ ਜੇਬ ਤੇ ਭਾਰ ਨਹੀਂ ਪਾਉਂਦੀ, ਰਿਜ਼ਲਟ ਵਧੀਆ, ਮੋਥਾ,ਇੱਟਸਿਟ,ਜਲਕੁੰਭੀ,ਤਿੱਤਲੀ ਵੀ ਫਰੀ ਚ ਮਾਰੇਗੀ,ਹੋਰ ਜਾਣਕਾਰੀ ਲਈ ਕੁਮੈਂਟ ਕਰੋ,ਤੁਹਾਡਾ ਵੀਰ ਰਾਜਵੀਰ,ਰੱਬ ਰਾਖਾ

01/07/2021

ਦੋਸਤੋ ਅੱਜ ਗੱਲ ਕਰਦੇ ਹਾਂ ਖੇਤ ਦੀ ਮਿੱਟੀ ਬਾਰੇ,ਮਿੱਟੀ ਸਾਧਨ ( Soil Resource )

ਪੌਦਿਆਂ ਦੇ ਉੱਗਣ ਅਤੇ ਵਾਧੇ ਵਾਸਤੇ ਮਿੱਟੀ ਇੱਕ ਬਹੁਤ ਹੀ ਮਹੱਤਵਪੂਰਨ ਤੱਤ ਹੈ । ਇਹ ਇੱਕ ਨਵਿਆਉਣਯੋਗ ( Renewable ) ਅਤੇ ਅਜੈਵਿਕ ( Abiotic ) ਸਾਧਨ ਹੈ , ਜਿਸਨੂੰ , ਰੂੜੀ ਅਤੇ ਖਾਦਾਂ ਦੁਆਰਾ ਤਾਕਤਵਰ ਬਣਾਇਆ ਜਾ ਸਕਦਾ ਹੈ। ਮਿੱਟੀ ਦੀ ਰਚਨਾ ਲਗਾਤਾਰ ਹੁੰਦੀ ਰਹਿੰਦੀ ਹੈ ।
ਮਿੱਟੀ ਦੀ ਰਚਨਾ ਵਿੱਚ ਬਹੁਤ ਸਾਰੇ ਤੱਤ ਆਪਣੀ ਭੂਮਿਕਾ ਅਦਾ ਕਰਦੇ ਹਨ।
ਇਹਨਾਂ ਤੱਤਾਂ ਵਿੱਚ ਮੂਲ
ਚਟਾਨ ( Parent Rock ) ,
ਜਲਵਾਯੂ ( Climate ) ,
ਪੌਦੇ ( Plants )
ਅਤੇ ਹੋਰ ਜੀਵ ਆਦਿ ਪ੍ਰਮੁੱਖ ਹਨ।
ਸਮਾਂ ਵੀ ਮਿੱਟੀ ਦੇ ਬਣਨ ਵਿੱਚ ਬਹੁਤ ਯੋਗਦਾਨ ਪਾਉਂਦਾ ਹੈ ।

ਭਾਰਤ ਦੇਸ਼ ਇਕ ਖੇਤੀ ਪ੍ਰਧਾਨ ਦੇਸ਼ ਹੈ ਜਿਸਦੀ ਕੁਲ ਜਨਸੰਖਿਆ ਦਾ 65 ਤੋਂ 70 % ਲੋਕ ਖੇਤੀ ਕਰਦੇ ਹਨ । ਇਸ ਲਈ ਅਜਿਹੇ ਦੇਸ਼ ਲਈ ਮਿੱਟੀ ਵਰਗੇ ਸਾਧਨ ਦੀ ਮਹੱਤਤਾ ਹੋਰ ਵੀ ਜ਼ਿਆਦਾ ਹੋ ਜਾਂਦੀ ਹੈ । ਸਾਡੇ ਦੇਸ਼ ਦੀ ਸਾਰੀ ਮਿੱਟੀ ਇੱਕੋ ਹੀ ਕਿਸਮ ਦੀ ਨਹੀਂ ਹੈ , ਸਗੋਂ ਅਲੱਗ - ਅਲੱਗ ਖੇਤਰਾਂ ਵਿੱਚ ਵੱਖਰੀ - ਵੱਖਰੀ ਕਿਸਮ ਦੀ ਮਿੱਟੀ ਮਿਲਦੀ ਹੈ । ਭਾਰਤ ਵਿੱਚ ਮੁੱਖ ਤੌਰ ਤੇ ਅੱਗੇ ਲਿਖੀਆਂ ਮਿੱਟੀ ਦੀਆਂ ਕਿਸਮਾਂ ਪਾਈਆਂ ਜਾਂਦੀਆਂ ਹਨ -

ਜਲੋੜ ਮਿੱਟੀ ( Alluvial Soil )
ਦੇਸ਼ ਦੇ ਲਗਭਗ 45 % ਹਿੱਸੇ ਤੇ ਪਾਈ ਜਾਂਦੀ ਹੈ । ਇਸ ਕਿਸਮ ਦੀ ਮਿੱਟੀ , ਸਾਡੀ ਖੇਤੀਬਾੜੀ ਨੂੰ ਪ੍ਰਫੁੱਲਤ ਕਰਨ ਵਿੱਚ ਬਹੁਤ ਵੱਡਾ ਯੋਗਦਾਨ ਪਾਉਂਦੀ ਹੈ । ਇਹ ਨਦੀਆਂ ਅਤੇ ਦਰਿਆਵਾਂ ਦੇ ਪਾਣੀ ਦੁਆਰਾ ਲਿਆ ਕੇ ਜਮਾਂ ਕੀਤੀ ਹੋਈ ਮਿੱਟੀ ਹੈ । ਸਮੁੰਦਰੀ ਤੱਟ ਦੇ ਨਾਲ - ਨਾਲ ਸਮੁੰਦਰੀ ਲਹਿਰਾਂ ਵੀ ਇਸ ਤਰ੍ਹਾਂ ਦੀ ਮਿੱਟੀ ਦਾ ਜਮਾਅ ਕਰਦੀਆਂ ਹਨ । ਜਦੋਂ ਹੜ੍ਹ ਆਉਂਦੇ ਹਨ ਤਾਂ ਇਸ ਪਾਣੀ ਵਿੱਚ ਘੁਲੇ ਹੋਏ ਮਿੱਟੀ ਦੇ ਛੋਟੇ - ਛੋਟੇ ਕਣ ਧਰਤੀ ਦੀ ਸਤਹਿ ਤੇ ਜੰਮ ਜਾਂਦੇ ਹਨ । ਇਹ ਬਾਰੀਕ ਕਣ ਮਿੱਟੀ ਨੂੰ ਬਹੁਤ ਉਪਜਾਊ ਬਣਾ ਦਿੰਦੇ ਹਨ । ਜਲੌਢੀ ਮਿੱਟੀ ਨੂੰ ਅੱਗੋਂ ਦੋ ਕਿਸਮਾਂ - ਖਾਡਰ ਅਤੇ ਬਾਂਗਰ ਵਿੱਚ ਵੰਡਿਆ ਜਾਂਦਾ ਹੈ । ਖਾਡਰ ਨਵੀਂ ਜੰਮੀ ਹੋਈ ਅਤੇ ਬਾਂਗਰ ਪੁਰਾਣੀ ਜੰਮੀ ਹੋਈ ਮਿੱਟੀ ਨੂੰ ਕਿਹਾ ਜਾਂਦਾ ਹੈ । ਭਾਰਤ ਦੇ ਉੱਤਰੀ ਮੈਦਾਨਾਂ ਵਿੱਚ ਮੁੱਖ ਤੌਰ ਤੇ ਜਲੌਢ ਕਿਸਮ ਦੀ ਮਿੱਟੀ ਹੀ ਮਿਲਦੀ ਹੈ ਤੇ ਇਹਨਾਂ ਮੈਦਾਨਾਂ ਨੂੰ ਸਿੰਧ - ਗੰਗਾ ਬ੍ਰਹਮਪੁੱਤਰ ( Indo - Gangetic - Brahmputra ) ਦੇ ਮੈਦਾਨ ਵੀ ਕਿਹਾ ਜਾਂਦਾ ਹੈ । ਇਹਨਾਂ ਮੈਦਾਨਾਂ ਦੀ ਰਚਨਾ ਉੱਤਰੀ ਭਾਰਤ ਤੋਂ ਆਉਂਦੇ ਮੁੱਖ ਦਰਿਆ- ਰਾਵੀ,ਬਿਆਸ, ਸਤਲੁਜ,ਸਿੰਧ , ਗੰਗਾ , ਬ੍ਰਹਮਪੁੱਤਰ ਅਤੇ ਇਹਨਾਂ ਦੀਆਂ ਸਹਾਇਕ ਨਦੀਆਂ ਦੁਆਰਾ ਕੀਤੀ ਗਈ ਹੈ । ਜਲੌਢ ਮਿੱਟੀ ਦੇ ਬਣੇ ਹੋਏ ਇਹ ਮੈਦਾਨ ਖੇਤੀਬਾੜੀ ਦੇ ਪੱਖ ਤੋਂ ਬਹੁਤ ਹੀ ਮਹੱਤਵਪੂਰਨ ਮੰਨੇ ਜਾਂਦੇ ਹਨ । ਪੰਜਾਬ ਵੀ ਇਸੇ ਇਲਾਕੇ ਚ ਆਉਂਦਾ ਹੈ

ਕਾਲੀ ਮਿੱਟੀ ( Black Soil )
ਇਸ ਨੂੰ ਰੇਗੁਰ ਜਾਂ ਕਪਾਹੀ ਮਿੱਟੀ ਵੀ ਕਿਹਾ ਜਾਂਦਾ ਹੈ ਕਿਉਂਕਿ ਇਸ ਕਿਸਮ ਦੀ ਮਿੱਟੀ ਕਪਾਹ ਦੀ ਖੇਤੀ ਲਈ ਬਹੁਤ ਹੀ ਢੁਕਵੀਂ ਹੈ । ਕਾਲੀ ਮਿੱਟੀ ਅਗਨੀ ਚਟਾਨਾਂ ਤੋਂ ਬਣੀ ਹੋਈ ਹੈ ਅਤੇ ਦੇਸ਼ ਦੀ ਕੁਲ ਭੂਮੀ ਦੇ 16.6 % ਹਿੱਸੇ ਵਿਚ ਮਿਲਦੀ ਹੈ । ਇਸ ਕਿਸਮ ਦੀ ਮਿੱਟੀ ਮੁੱਖ ਤੌਰ ਤੇ ਮਹਾਂਰਾਸ਼ਟਰ , ਮੱਧ ਪ੍ਰਦੇਸ਼ , ਕਰਨਾਟਕ , ਆਂਧਰਾ ਪ੍ਰਦੇਸ਼ , ਗੁਜਰਾਤ ਅਤੇ ਤਾਮਿਲਨਾਡੂ ਰਾਜਾਂ ਵਿੱਚ ਮਿਲਦੀ ਹੈ । ਕਾਲੀ ਮਿੱਟੀ ਆਪਣੇ ਅੰਦਰ ਨਮੀ ਨੂੰ ਕਾਫੀ ਦੇਰ ਤੱਕ ਸਮਾ ਸਕਦੀ ਹੈ । ਇਹ ਉਪਜਾਊ ਸੁਭਾਅ ਦੀ ਮਿੱਟੀ ਹੈ । ਕਪਾਹ , ਕਣਕ , ਜਵਾਰ , ਅਲਸੀ , ਤੰਬਾਕੂ , ਸੂਰਜਮੁੱਖੀ ਆਦਿ ਫਸਲਾਂ ਇਸ ਤਰ੍ਹਾਂ ਦੀ ਮਿੱਟੀ ਤੇ ਉਗਾਈਆਂ ਜਾ ਸਕਦੀਆਂ ਹਨ । ਜੇਕਰ ਸਿੰਚਾਈ ਦਾ ਪ੍ਰਬੰਧ ਹੋਵੇ ਤਾਂ ਚਾਵਲ ਅਤੇ ਗੰਨੇ ਵਰਗੀਆਂ ਫਸਲਾਂ ਵੀ ਲਈਆਂ ਜਾ ਸਕਦੀਆਂ ਹਨ । ਖੇਤੀਬਾੜੀ ਦੇ ਪੱਖ ਤੋਂ ਕਾਲੀ ਮਿੱਟੀ ਬਹੁਤ ਹੀ ਲਾਭਦਾਇਕ ਹੈ ।

ਲਾਲ ਮਿੱਟੀ ( Red Soil )
ਦੇਸ਼ ਦੇ ਕੁਲ ਰਕਬੇ ਦੇ 10.6 % ਹਿੱਸੇ ਤੇ ਮਿਲਦੀ ਹੈ । ਇਸ ਮਿੱਟੀ ਦਾ ਨਾਂ ਇਸ ਦੇ ਰੰਗ ਕਰਕੇ ਪਿਆ ਹੈ । ਇਸ ਮਿੱਟੀ ਦੀ ਰਚਨਾ ਅਤੇ ਰੰਗ ਇਸ ਦੀ ਮੂਲ ਚਟਾਨ ਤੇ ਨਿਰਭਰ ਕਰਦੇ ਹਨ । ਇਸ ਤਰ੍ਹਾਂ ਦੀ ਮਿੱਟੀ ਵਿੱਚ ਚੂਨਾ , ਮੈਗਨੀਸ਼ੀਅਮ , ਫਾਸਫੇਟ , ਨਾਈਟਰੋਜਨ ਅਤੇ ਜੈਵਿਕ ਮਾਦਾ ਆਦਿ ਤੱਤਾਂ ਦੀ ਘਾਟ ਹੁੰਦੀ ਹੈ । ਫਸਲਾਂ ਉਗਾਉਣ ਦੇ ਪੱਖ ਤੋਂ ਇਸ ਕਿਸਮ ਦੀ ਮਿੱਟੀ ਜ਼ਿਆਦਾ ਉਪਜਾਊ ਨਹੀਂ ਹੁੰਦੀ ਪਰ ਖਾਦਾਂ ਅਤੇ ਸਿੰਚਾਈ ਦੇ ਪ੍ਰਬੰਧ ਨਾਲ ਕੁਝ ਫਸਲਾਂ ਉਗਾਈਆਂ ਜਾਂ ਸਕਦੀਆਂ ਹਨ । ਕਣਕ , ਕਪਾਹ , ਦਾਲਾਂ , ਆਲੂ ਅਤੇ ਫਲ ਆਦਿ ਪੈਦਾ ਕੀਤੇ ਜਾ ਸਕਦੇ ਹਨ । ਇਸ ਕਿਸਮ ਦੀ ਮਿੱਟੀ ਤਾਮਿਲਨਾਡੂ , ਦੱਖਣ - ਪੂਰਬ ਮਹਾਂਰਾਸ਼ਟਰ , ਕਰਨਾਟਕ , ਆਂਧਰਾ ਪ੍ਰਦੇਸ਼ , ਮੱਧ ਪ੍ਰਦੇਸ਼ , ਬਿਹਾਰ , ਉੜੀਸਾ , ਝਾਰਖੰਡ , ਪੱਛਮੀ ਬੰਗਾਲ , ਰਾਜਸਥਾਨ , ਆਸਾਮ , ਨਾਗਾਲੈਂਡ , ਮਨੀਪੁਰ ਆਦਿ ਦੇਸ਼ਾਂ ਜਾਂ ਉਹਨਾਂ ਦੇ ਕੁਝ ਹਿੱਸਿਆਂ ਵਿੱਚ ਮਿਲਦੀ ਹੈ ।

ਲੈਟਰਾਈਟ ਮਿੱਟੀ ( Laterite Soil )
ਇਹ ਮਿੱਟੀ 90-100 % ਤੱਕ ਲੋਹ ਤੱਤ , ਐਲੂਮੀਨੀਅਮ , ਟਾਈਟੇਨੀਅਮ ਅਤੇ ਮੈਗਨੀਜ਼ ਦੇ ਆਕਸਾਈਡਜ਼ ਤੋਂ ਬਣੀ ਹੋਈ ਹੈ । ਆਮ ਤੌਰ ਤੇ ਮੰਨਿਆ ਜਾਂਦਾ ਹੈ ਕਿ ਇਸ ਕਿਸਮ ਦੀ ਮਿੱਟੀ ਉੱਚੇ ਤਾਪਮਾਨ ਅਤੇ ਜ਼ਿਆਦਾ ਵਰਖਾ ਵਾਲੇ ਖੇਤਰਾਂ ਵਿੱਚ ਪਾਈ ਜਾਂਦੀ ਹੈ । ਵਰਖਾ ਕਾਰਨ ਇਸ ਦੇ ਉਪਜਾਊ ਤੱਤ ਧਰਤੀ ਦੀਆਂ ਹੇਠਲੀਆਂ ਤਹਿਆਂ ਵਿੱਚ ਚਲੇ ਜਾਂਦੇ ਹਨ ਅਤੇ ਆਕਸਾਈਡ ਧਰਤੀ ਦੇ ਉੱਪਰ ਰਹਿ ਜਾਂਦੇ ਹਨ । ਇਸ ਤਰ੍ਹਾਂ ਦੀ ਮਿੱਟੀ ਉਪਜਾਊ ਤੱਤਾਂ ਦੀ ਘਾਟ ਕਾਰਨ ਆਮ ਤੌਰ ਤੇ ਖੇਤੀ ਦੇ ਯੋਗ ਨਹੀਂ ਹੁੰਦੀ ਪਰੰਤੂ ਖਾਦਾਂ ਦੀ ਵਰਤੋਂ ਅਤੇ ਸਿੰਚਾਈ ਸਹੂਲਤਾਂ ਮੁਹੱਈਆ ਕਰਾਉਣ ਦੇ ਨਾਲ ਇਸ ਵਿੱਚ ਚਾਹ , ਕੌਫੀ , ਰਬੜ ਅਤੇ ਨਾਰੀਅਲ ਵਗੈਰਾ ਦੀਆਂ ਫਸਲਾਂ ਪੈਦਾ ਕੀਤੀਆਂ ਜਾ ਸਕਦੀਆਂ ਹਨ । ਲੈਟਰਾਈਟ ਮਿੱਟੀ ਦੇਸ਼ ਦੇ ਕੁਲ ਭੂਮੀ ਰਕਬੇ ਦੇ 7.5 % ਹਿੱਸੇ ਤੇ ਮੌਜੂਦ ਹੈ ਅਤੇ ਪੂਰਬੀ ਘਾਟ , ਪੱਛਮੀ ਘਾਟ , ਰਾਜਮਹਲ ਪਹਾੜੀਆਂ , ਧੀਆ , ਸੱਤਪੁੜਾ ਅਤੇ ਮਾਲਵਾ ਪਠਾਰ ਦੇ ਇਲਾਕੇ ਵਿੱਚ ਵੀ ਮਿਲਦੀ ਹੈ । ਇਸ ਤੋਂ ਇਲਾਵਾ ਮਹਾਂਰਾਸ਼ਟਰ , ਆਂਧਰਾ ਪ੍ਰਦੇਸ਼ , ਉੜੀਸਾ , ਕਰਨਾਟਕ , ਪੱਛਮੀ ਬੰਗਾਲ , ਕੇਰਲ , ਝਾਰਖੰਡ ਅਤੇ ਆਸਾਮ ਰਾਜਾਂ ਦੇ ਕੁਝ ਹਿੱਸਿਆਂ ਵਿੱਚ ਵੀ ਇਸ ਕਿਸਮ ਦੀ ਮਿੱਟੀ ਪਾਈ ਜਾਂਦੀ ਹੈ ।

ਜੰਗਲੀ ਅਤੇ ਪਰਬਤੀ ਮਿੱਟੀ ( Forest and Mountain Soil )
ਜੰਗਲਾਂ ਅਤੇ ਪਰਬਤੀ ਢਲਾਣਾਂ ਤੇ ਮਿਲਦੀ ਹੈ । ਇਸ ਤਰ੍ਹਾਂ ਦੀਆਂ ਮਿੱਟੀਆਂ ਵਿੱਚ ਜੈਵਿਕ ਮਾਦਾ ( Humus ) ਜ਼ਿਆਦਾ ਹੁੰਦਾ ਹੈ । ਪੂਰਬੀ ਅਤੇ ਪੱਛਮੀ ਘਾਟਾਂ ਤੇ ਵੀ ਇਸ ਪ੍ਰਕਾਰ ਦੀ ਮਿੱਟੀ ਮਿਲਦੀ ਹੈ । ਇਸ ਤਰ੍ਹਾਂ ਦੀ ਮਿੱਟੀ ਵਿੱਚ ਪੋਟਾਸ਼ ਫਾਸਫੋਰਸ ਅਤੇ ਚੂਨੇ ਦੀ ਕਮੀ ਹੁੰਦੀ ਹੈ । ਇਸ ਲਈ ਇਸ ਵਿੱਚ ਫਸਲਾਂ ਪੈਦਾ ਕਰਨ ਲਈ ਖਾਦਾਂ ਦੀ ਲੋੜ ਹੁੰਦੀ ਹੈ ।

ਮਾਰੂਥਲੀ ਮਿੱਟੀ ( Desert Soil )
ਇਹ ਮਿੱਟੀ ਰਾਜਸਥਾਨ , ਪੰਜਾਬ ਅਤੇ ਹਰਿਆਣਾ ਦੇ ਕੁਝ ਇਲਾਕਿਆਂ ਵਿੱਚ ਵੀ ਮਿਲਦੀ ਹੈ । ਗੁਜਰਾਤ ਦਾ ਕੁਝ ਇਲਾਕਾ ਵੀ ਮਾਰੂਥਲੀ ਮਿੱਟੀ ਹੇਠ ਆਉਂਦਾ ਹੈ । ਇਹ ਮਿੱਟੀ ਦੇਸ਼ ਦੀ ਭੂਮੀ ਦੇ ਕੁਲ ਰਕਬੇ ਦਾ ਲਗਭਗ 4.3 % ਹਿੱਸਾ ਬਣਦੀ ਹੈ । ਇਸ ਮਿੱਟੀ ਵਿੱਚ ਪਾਣੀ ਨੂੰ ਸਮਾਈ ਰੱਖਣ ਦੀ ਸਮਰੱਥਾ ਬਹੁਤ ਘੱਟ ਹੁੰਦੀ ਹੈ । ਪਾਣੀ ਜਲਦੀ ਨਾਲ ਹੇਠਾਂ ਨੂੰ ਚਲਾ ਜਾਂਦਾ ਹੈ।ਇਸ ਕਰਕੇ ਇਸ ਤਰ੍ਹਾਂ ਦੀ ਮਿੱਟੀ ਵਿੱਚ ਜ਼ਿਆਦਾ ਪਾਣੀ ਦੀ ਜ਼ਰੂਰਤ ਵਾਲੀਆਂ ਫਸਲਾਂ ਨਹੀਂ ਉਗਾਈਆਂ ਜਾ ਸਕਦੀਆਂ । ਜੋਂ , ਬਾਜਰਾ , ਮੱਕੀ ਅਤੇ ਦਾਲਾਂ ਆਦਿ ਦੀ ਖੇਤੀ ਹੀ ਕੀਤੀ ਜਾ ਸਕਦੀ ਹੈ । ਰਾਜਸਥਾਨ ਦੇ ਜਿਹਨਾਂ ਹਿੱਸਿਆਂ ਵਿੱਚ ਪੰਜਾਬ ਤੋਂ ਜਾ ਰਹੀਆਂ ਨਹਿਰਾਂ ਦਾ ਪਾਣੀ ਮਿਲਣਾ ਸ਼ੁਰੂ ਹੋਇਆ , ਉਥੇ ਅੱਛੀ ਖੇਤੀਬਾੜੀ ਹੋਣੀ ਸ਼ੁਰੂ ਹੋ ਗਈ ਹੈ ।

ਉੱਪਰ ਦੱਸੀਆਂ ਗਈਆਂ ਮਿੱਟੀ ਦੀਆਂ ਕਿਸਮਾਂ ਤੋਂ ਇਲਾਵਾ ਹੋਰ ਵੀ ਕਈ ਕਿਸਮਾਂ ਹਨ - ਜਿਵੇਂ ਕਿ ਦਲਦਲੀ ਮਿੱਟੀ , ਨਮਕ ਅਤੇ ਖਾਰ ਵਾਲੀ ਮਿੱਟੀ , ਤਰਾਈ ਵਾਲੀ ਮਿੱਟੀ ਆਦਿ ।

30/06/2021

ਕਿਸਾਨ ਸਾਥੀਉ ਸਤਿ ਸ੍ਰੀ ਅਕਾਲ, ਅੱਜ ਗੱਲ ਕਰਾਂਗੇ ਕੱਦੂ ਕੀਤੇ ਝੋਨੇ ਵਿਚ ਨਦੀਨ ਦੀ ਰੋਕਥਾਮ ਬਾਰੇ,ਝੋਨੇ ਵਿਚ ਉਗਣ ਵਾਲੇ ਨਦੀਨਾਂ ਨੂੰ 3 ਹਿਸਿਆਂ ਵਿੱਚ ਵੰਡਿਆ ਜਾਂਦਾ ਹੈ,
**** ਪਹਿਲੇ ਤਿੱਖੇ ਪੱਤੇ ਵਾਲੇ ਨਦੀਨ ਸਵਾਂਕ,ਸਵਾਂਕੀ,ਘੋੜਾ ਘਾਹ ਆਦਿ 8 ਤਰ੍ਹਾਂ ਦੇ ਦੇ ਨਦੀਨ ਤਿੱਖੇ ਪੱਤੇ ਵਾਲੇ ਹਨ
*** ਚੋੜੇ ਪੱਤੇ ਵਿੱਚ ਮਿੱਰਚ ਬੂਟੀ,ਨੀਲ ਤਿਤਲੀ,ਜਲਕੁੰਭੀ ਆਦਿ 7 ਤਰ੍ਹਾਂ ਦੇ ਨਦੀਨ ਆਉਂਦੇ ਹਨ
*** ਇਸ ਤੋਂ ਇਲਾਵਾ 2 ਨਦੀਨ ਪਿਛਲੇ 4 ਸਾਲਾਂ ਤੋਂ ਕਿਸਾਨਾਂ ਨੂੰ ਬਹੁਤ ਪਰੇਸ਼ਾਨ ਕਰ ਰਹੇ ਹਨ ਇਹ ਹਨ ਗੰਡੀ ਵਾਲਾ ਮੋਥਾ ਤੇ ਪਿਆਜ ਦੇ ਕਣ ਵਰਗਾ ਨਦੀਨ ਪਿਆਜੀ,ਘੂੰਈ ਇਹਦੇ ਕਈ ਨਾਂ ਰੱਖੇ ਹਨ ਕਿਸਾਨ ਵੀਰਾਂ ਨੇ
ਹੁਣ ਗੱਲ ਕਰਦੇ ਹਾਂ ਇਹਨਾਂ ਦੀ ਰੋਕਥਾਮ ਦੀ ਵੈਸੇ ਤਾਂ ਯੂਨੀਵਰਸਿਟੀ ਵਲੋਂ ਤਿੱਖੇ ਤੇ ਚੋੜੇ ਪੱਤਿਆਂ ਦੇ ਨਦੀਨਾਂ ਨੂੰ ਮਾਰਨ ਲਈ ਵੱਖੋ ਵੱਖ ਦਵਾਈਆਂ ਦੀ ਸਿਫਾਰਸ਼ ਹੈ ਪਰ ਕਿਸਾਨ ਭਰਾ ਸਿਰਫ ਇਕੋ ਵਾਰੀ ਦਵਾਈ ਵਰਤਣ ਨੂੰ ਤਰਜੀਹ ਦਿੰਦੇ ਹਨ,ਇਸ ਲਈ ਆਪਾਂ ਇਥੇ ਪਹਿਲੀ ਵਾਰ ਵਾਸਤੇ ਦਵਾਈ ਦੀ ਗੱਲ ਕਰਦੇ ਹਾਂ ਤਕਰੀਬਨ ਆਮ ਸਾਰੇ ਨਦੀਨਾਂ ਨੂੰ ਕਾਬੂ ਕਰਨ ਲਈ ਝੋਨਾ ਲਵਾਈ ਦੇ 3 ਦਿਨਾਂ ਅੰਦਰ,ਵੈਸੇ ਕੋਸਿਸ਼ ਕਰੋ ਚਿਕੜ ਕਰਨ ਤੋਂ 3 ਦਿਨਾਂ ਅੰਦਰ ਰਿਫਟ 50% ਵਾਲੀ 600ml ਜਾਂ ਰਿਫਟ 37% ਵਾਲੀ 750ml ਜਾਂ ਫਾਸਟ ਮਿਕਸ 1200 ml ਜਾਂ ਬੂਟਾਕਲੋਰ 1200 ml ਪ੍ਰਤੀ ਏਕੜ ਰੇਤਾ ਵਿਚ ਮਿਲਾ ਕੇ ਛੱਟਾ ਦਿਉ,ਜੇਕਰ ਕੱਦੂ ਕੀਤੇ ਨੂੰ 7 ਦਿਨਾਂ ਤੋਂ ਵੱਧ ਦਿਨ ਹੋ ਜਾਣ ਤਾਂ ਅਨੀਲੋਗਾਰਡ 500/600ml ਪ੍ਰਤੀ ਏਕੜ ਦੀ ਵਰਤੋਂ ਕਰੋ,
ਕਿਸਾਨ ਵੀਰੋ ਧਿਆਨ ਦਿਉ ਜੇਕਰ ਰੇਤ ਵਿਚ ਮਿਲਾ ਕੇ ਦਵਾਈ ਪਾਈਏ ਤਾਂ ਦਵਾਈ ਦਾ ਰਿਜਲਟ 30 ਤੋਂ 40% ਤੱਕ ਵੱਧ ਆਵੇਗਾ, ਪਹਿਲੀ ਗੱਲ ਦਵਾਈ ਰੇਤ ਵਿਚ ਮਿਲਾ ਕੇ ਪਾਉਣ ਨਾਲ ਦਵਾਈ ਬਾਰਿਸ਼ ਪੈ ਜਾਣ ਕਾਰਨ ਜਾਂ ਖੇਤ ਤੋਂ ਖੇਤ ਪਾਣੀ ਟਰਾਂਸਫਰ ਕਰਨ ਨਾਲ ਰੁੜਦੀ ਨਹੀਂ, ਸਾਰੇ ਨਦੀਨ ਕੰਟਰੋਲ ਹੋ ਜਾਂਦੇ ਹਨ ਫਿਰ ਵੀ ਜੇਕਰ ਕੋਈ ਨਦੀਨ ਉਗਦਾ ਹੈ ਤਾਂ ਉਹਨਾਂ ਦਾ ਨਦੀਨ ਦੀ ਮੌਕੇ ਦੇ ਹਿਸਾਬ ਨਾਲ ਇਲਾਜ ਹੋ ਜਾਂਦਾ ਹੈ ਮੰਨ ਲਉ ਝੋਨੇ ਲਾਉਣ ਲਈ ਬੰਦੇ ਨਹੀਂ ਲੱਭੇ ਚਿੱਕੜ ਕੀਤਿਆਂ 8/9 ਦਿਨ ਹੋ ਗਏ ਤਾਂ ਅਨੀਲੋਗਾਰਡ ਦਵਾਈ 500ml ਰੇਤ ਵਿਚ ਮਿਲਾ ਕੇ ਪਾਉਣ ਨਾਲ ਉਗੇ ਹੋਏ ਪਾਣੀ ਤੇ ਤੈਰਦੇ ਨਦੀਨ ਇਸ ਦਵਾਈ ਨਾਲ ਮਾਰੇ ਜਾਂਦੇ ਹਨ
ਨੋਟ ਪਿਆਜੀ ਘਾਹ,ਬੂਈ ਨੂੰ ਉਗਣ ਤੋਂ ਰੋਕਣ ਲਈ ਦਵਾਈ ਪਾਉਣ ਤੋਂ 10 ਦਿਨਾਂ ਬਾਅਦ ਖੇਤ ਦੀ ਜਮੀਨ ਨੂੰ ਹਵਾ ਜਰੂਰ ਲਵਾਉ,ਹਰ ਹਫਤੇ ਖੇਤ ਦਾ ਪਾਣੀ ਡਾਊਨ ਕਰਨ ਨਾਲ ਇਹ ਬੂਟੀ ਨਹੀਂ ਉਗਦੀ,ਜਿੰਨਾ ਜਿਆਦਾ ਪਾਣੀ ਖੜਾ ਰਹੇਗਾ ਇਹ ਬੂਟੀ ਉਨੀ ਜਿਆਦਾ ਹੋਵੇਗੀ,ਉਗੀ ਤੋਂ ਬਾਅਦ ਇਸਨੂੰ ਮਾਰਨ ਲਈ 2"4 D 58% ਦੀ 250/400ml ਮਾਤਰਾ ਸਪਰੇ ਕਰਨੀ ਪਵੇਗੀ,ਉਗਣ ਤੋਂ ਰੋਕਣ ਲਈ ਐਲਮਿਕਸ ਜਾਂ 2'4 D 58% 200ml ਦਵਾਈਆਂ ਕੁਝ ਕਿਸਾਨ ਵਰਤਦੇ ਹਨ,ਪਰ ਇਹ ਸਿਰਫ 25% ਖੇਤਾਂ ਚ ਹੀ ਕਾਮਯਾਬ ਹਨ,ਇਸ ਤੋਂ ਇਲਾਵਾ ਕੱਦੂ ਕੀਤੇ ਤੋਂ 8 ਦਿਨਾਂ ਅੰਦਰ ਇਕ ਹੋਰ ਦਵਾਈ ਦੀ ਸਿਫਾਰਸ਼ ਹੈ ਉਹ ਹੈ ਡਾਉ ਕੰਪਨੀ ਦੀ ਕੋਰੀਅਨ 800ml ਪ੍ਰਤੀ ਏਕੜ,ਲਗਭਗ ਸਭ ਨਦੀਨ ਕੰਟਰੋਲ ਕਰਦੀ ਹੈ,ਨੋਟ ਜਿਹੜੇ ਵੀਰਾਂ ਦੇ ਖੇਤ ਰੇਤਾ ਵਾਲੇ ਹਨ ਉਹ ਸਿਰਫ ਫਾਸਟਮਿਕਸ 1200ml ਰੇਤ ਚ ਮਿਲਾ ਕੇ ਛੱਟਾ ਦਿਉ,ਬਹੁਤ ਵਧੀਆ ਰਿਜਲਟ ਮਿਲਣਗੇ,ਰੱਬ ਰਾਖਾ ਜੀ।

30/06/2021

ਸਤਿ ਸ਼੍ਰੀ ਅਕਾਲ ਕਿਸਾਨ ਸਾਥੀਓ ਅੱਜ ਗੱਲ ਕਰਦੇ ਹਾਂ ਝੋਨੇ ਵਿੱਚ ਖਾਦਾਂ ਦੀ ਵਰਤੋਂ ਬਾਰੇ,ਦੋਸਤੋ ਖੇਤੀਬਾੜੀ ਵਿਭਾਗ ਅਨੁਸਾਰ ਖਾਦ ਹਮੇਸ਼ਾ ਮਿੱਟੀ ਪਰਖ ਦੇ ਅਧਾਰ ਤੇ ਪਾਉਣੀ ਚਾਹੀਦੀ ਹੈ,ਪਰ 97% ਕਿਸਾਨ ਮਿੱਟੀ ਟੈਸਟ ਹੀ ਨਹੀਂ ਕਰਵਾਉਂਦੇ,ਹੁਣ ਬਾਡਰ ਏਰੀਏ ਦੀ ਗੱਲ ਕਰੀਏ ਤਾਂ ਬਹੁਤ ਏਰੀਆ ਕਰਲਾਠਾ ਹੈ,ਸੁਲਤਾਨਪੁਰ ਲੋਧੀ ਦੀ ਗੱਲ ਕਰੀਏ ਤਾਂ ਦੋਨਾ ਹੈ, ਫਿਰ ਵੀ ਖਾਦਾਂ ਦੀ ਵਰਤੋਂ ਕਿਵੇ ਕਰਨੀ ਹੈ,ਇਹਦੇ ਬਾਰੇ ਵੱਖੋ ਵੱਖ ਯੂਨੀਵਰਸਿਟੀ ਤੇ ਖੇਤੀ ਮਾਹਿਰਾਂ ਦੀਆਂ ਵੱਖ ਵੱਖ ਰਾਏ ਹਨ, ਝੋਨੇ ਦੇ ਰਿਸਰਚ ਪੇਪਰਾਂ, ਕਾਮਯਾਬ ਕਿਸਾਨਾਂ ਦੇ ਤਜਰਬੇ,ਆਪਣੇ 16 ਸਾਲ ਦੇ ਸਰਵੇਖਣ ਚ ਬਹੁਤ ਕੁਝ ਸਿਖਣ ਨੂੰ ਮਿਲਿਆ ਹੈ,ਵੀਰੋ ਵੱਖ ਵੱਖ ਵਰਾਇਟੀਆਂ ਲਈ ਖਾਦ ਦੀ ਵਰਤੋਂ ਥੋੜੀ ਵੱਖਰੀ ਵੱਖਰੀ ਹੁੰਦੀ ਹੈ,ਫਿਰ ਵੀ ਆਪਾਂ ਇਥੇ ਸਾਂਝੀ ਜਾਣਕਾਰੀ ਸ਼ੇਅਰ ਕਰਾਂਗੇ, ਇਹ ਜਾਣਕਾਰੀ ਸਾਡੀ ਵਰਿਆਂ ਦੀ ਦੇਖਰੇਖ ਦਾ ਨਿਚੋੜ ਹੈ ਇਸ ਗਰੁੱਪ ਵਿਚਲੇ 55% ਕਿਸਾਨ ਇਸਨੂੰ ਵਰਤਦੇ ਹਨ ਬਾਕੀ ਨਵੇਂ ਮੈਂਬਰ ਅੱਧੇ ਥਾਂ ਚ ਸਾਡੀ ਸਿਫਾਰਸ਼ ਵਰਤਿਉ ਗੁਰੂ ਕਿਰਪਾ ਨਾਲ ਖਰਚਾ ਘੱਟ ਤੇ ਰਿਜਲਟ ਵੱਧ ਮਿਲਣਗੇ,ਇਥੇ ਅਸੀਂ ਕੱਦੂ ਕਰਕੇ ਲਾਏ ਝੋਨੇ ਦੀ ਗੱਲ ਕਰਾਂਗੇ
♂ਪਹਿਲੀ ਕਿਸ਼ਤ, ਯੂਰੀਆ ਦੀ ਪਹਿਲੀ ਕਿਸ਼ਤ 8 ਤੋਂ 11ਦਿਨਾਂ ਚ ਦੇ ਦੇਣੀ ਜਰੂਰ ਹੈ ਇਸ ਵੇਲੇ ਪੌਦਾ ਹਰਿਆਲੀ ਚ ਆ ਜਾਂਦਾ ਹੈ,ਇੱਕ ਬੋਰੀ ਯੂਰੀਆ + 4 kg ਵੈਮ ਸ਼ਕਤੀ ਜਾਂ ਹੋਰ ਚੰਗੇ ਨਤੀਜਿਆਂ ਲਈ 100 ਗਰਾਮ ਵੈਮ HD ਦਾ ਯੂਰੀਆ ਚ ਮਿਲਾ ਕੇ ਛੱਟਾ ਦਿਉ,ਜਿਹੜੇ ਵੀਰਾਂ ਦੇ ਖੇਤ ਦਾ ਪੀ,ਐਚ ਵੱਧ ਹੈ ਉਹ 4/8kg ਫੋਸਟਰ ਦਾ ਹੀ ਛੱਟਾ ਦਿਉ,ਇਹਨਾਂ ਦੱਸਿਆਂ ਪ੍ਰੋਡਕਟਾਂ ਵਿਚੋਂ ਕੋਈ ਇੱਕ ਵਰਤਣਾ ਹੈ ਇਸ ਨਾਲ ਪੌਦੇ ਦਾ ਬੂਝਾ ਵੱਡਾ ਤੇ ਜੜ੍ਹਾਂ ਡੂੰਘੀਆਂ ਜਾਂਦੀਆਂ ਹਨ,ਦੋਸਤੋ ਕਈ ਲੋਕ ਜਿੰਕ ਨੂੰ ਪਹਿਲੀ ਯੂਰੀਆ ਨਾਲ ਦਿੰਦੇ ਹਨ ਪਰ ਆਪ ਜੀ ਕੁਝ ਏਰੀਏ ਚ ਦੂਸਰੀ ਕਿਸ਼ਤ ਨਾਲ ਜਿੰਕ ਦਿਉਗੇ ਤਾਂ ਬੇਹਤਰੀਨ ਨਤੀਜੇ ਮਿਲਣਗੇ ਇਸ ਬਾਰੇ ਬਹੁਤ ਵੱਖਰੀ ਖੋਜ ਹੈ ਕਦੀ ਫੇਰ ਚਰਚਾ ਕਰਾਂਗਾ,
♂ਦੂਸਰੀ ਕਿਸ਼ਤ ਝੋਨੇ ਦੀ ਫਸਲ ਨੂੰ ਯੂਰੀਆ ਦੀ ਦੂਸਰੀ ਕਿਸ਼ਤ 16 ਤੋਂ 20 ਦਿਨਾਂ ਚ ਦੇਣੀ ਜਰੂਰੀ ਹੈ,ਇਸ ਯੂਰੀਆ ਨਾਲ ਜਿੰਕ ਦੀ ਬਹੁਤ ਸਖ਼ਤ ਲੋੜ ਹੁੰਦੀ ਹੈ ਮਿੱਟੀ ਪਰਖ ਦੇ ਅਧਾਰ ਤੇ ਖੇਤ ਚ ਜਿੰਕ ਦੀ ਮਾਤਰਾ 8 ਤੋਂ 20 ਕਿਲੋ ਤੱਕ ਪਾਉਣੀ ਹੈ,ਇਸ ਸਮੇਂ ਮਾਰਕੀਟ ਚ ਕਈ ਤਰ੍ਹਾਂ ਦੀਆਂ ਜਿੰਕ ਖਾਦਾਂ ਮਿਲਦੀਆਂ ਹਨ,ਜਿਵੇਂ 21%/33%/12% ਆਦਿ 12% ਸਿਰਫ ਸਪਰੇ ਚ ਸਹੀ ਕੰਮ ਕਰਦੀ ਹੈ,ਇਥੇ ਧਿਆਨ ਦੇਣ ਵਾਲੀ ਗੱਲ ਇਹ ਹੈ ਕਿਸਾਨ ਵੀਰਾਂ ਦੇ ਬਹੁਤ ਫੋਨ ਆਉਂਦੇ ਕਿ ਅਸੀਂ 10kg 33% ਜਿੰਕ ਪਾਈ,20 ਕਿਲੋ 21% ਜਿੰਕ ਪਾਈ ਪਰ ਝੋਨੇ ਫਿਰ ਪੀਲੇ ਦੇ ਪੀਲੇ ਤੇ ਫਸਲ ਮਾੜੀ ਨਜ਼ਰ ਆਉਂਦੀ ਹੈ ਅਜਿਹਾ 2 ਕਾਰਨਾਂ ਕਰਕੇ ਹੁੰਦਾ ਹੈ ਪਹਿਲਾ ਕਾਰਨ ਤੱਤ ਹੀ ਪੂਰਾ ਨਹੀਂ ਹੁੰਦਾ ਕੁਝ ਕੰਪਨੀਆਂ ਨੂੰ ਛੱਡ ਕੇ ਬਾਕੀਆਂ ਚ ਕਦੇ 33 ਦੀ 13 ਕਦੇ 15% ਨਿਕਲਦੀ ਹੈ,ਦੂਸਰਾ ਕਾਰਨ ਖੇਤ ਚ ਜਿੰਕ ਨੂੰ ਘੋਲਣ ਵਾਲੇ ਬੈਕਟੀਰੀਆ ਅਸੀਂ ਅੱਗ ਲਾ ਕੇ ਖਤਮ ਕਰ ਦਿੱਤੇ ਹਨ,ਜਿੰਨੀ ਮਰਜੀ 21/33 ਪਾਈ ਜਾਉ ਰਿਜਲਟ ਨਹੀਂ ਮਿਲਦੇ ਸੋ ਇਸ ਸਮੱਸਿਆ ਤੋਂ ਬਚਣ ਲਈ ਆਪ ਜੀ 4 ਤੋਂ 8 ਕਿਲੋ ਜਿੰਕੋ ਦਾ ਛੱਟਾ ਦਿਉ,ਇਸ ਵਿੱਚ ਖੇਤ ਨੂੰ ਲੋੜੀਂਦੀ ਪੂਰੀ ਜਿੰਕ ਵੀ ਹੈ ਤੇ ਜਿੰਕ ਨੂੰ ਪੌਦੇ ਤੱਕ ਭੇਜਣ ਵਾਲੇ ਬੈਕਟੀਰੀਆ ਵੀ ਹਨ,ਇਹ ਰਸ਼ੀਅਨ ਟੈਕਨਾਲੋਜੀ ਤੇ ਅਧਾਰਿਤ ਜ਼ਿੰਕ ਜਿਨ੍ਹਾਂ ਵੀ ਕਿਸਾਨ ਵੀਰਾਂ ਪਿਛਲੇ ਸਾਲ ਵਰਤੀ ਹੈ ਉਹ ਸਭ ਜਾਣਦੇ ਹਨ ਕਿ ਪੱਕਣ ਤੱਕ ਰੰਗ ਇਕਦਮ ਕੁਦਰਤੀ ਹਰਾ ਰੱਖਦੀ ਹੈ,ਹਰੇਕ ਤਰਾਂ ਦੀ ਜਮੀਨ ਚ ਕੰਮ ਕਰਦੀ ਹੈ,ਕੱਲਰ ਵਾਲੀ ਜਮੀਨ ਚ ਵੀ ਚੰਗੇ ਨਤੀਜੇ ਮਿਲਦੇ ਹਨ,ਇਸਦੀ 4/8 ਕਿਲੋ ਮਾਤਰਾ ਦਾ ਇੱਕ ਬੋਰੀ ਯੂਰੀਆ ਚ ਮਿਲਾ ਕੇ ਛੱਟਾ ਦਿਉ,ਬੇਹੱਦ ਵਧੀਆ ਰਿਜਲਟ ਮਿਲਣਗੇ, ਕਿਸੇ ਵੀ ਕੰਪਨੀ ਦੀ 21/33/12/ ਜਾਂ ਹੋਰ ਕਿਸੇ ਜਿੰਕ ਦੇ ਬਰਾਬਰ ਪਾ ਕੇ ਚੈਕ ਕਰਿਉ 15 ਦਿਨ ਬਾਅਦ ਫਰਕ ਵੇਖ ਕੇ ਹੈਰਾਨ ਰਹਿ ਜਾਉਗੇ
♂ ਤੀਸਰੀ ਕਿਸਤ ਯੂਰੀਆ ਸਾਥੀਉ ਤੀਸਰੀ ਯੂਰੀਆ ਦੀ ਮਾਤਰਾ ਉਸ ਸਮੇਂ ਤੱਕ ਫਸਲ ਦੀ ਗਰੋਥ,ਬਾਰਿਸ਼ਾਂ ਦੀ ਮਾਤਰਾ ਤੇ ਡਿਪੈਂਡ ਕਰਦੀ ਹੈ ਜੇਕਰ ਬਾਰਿਸ਼ਾਂ ਵੱਧ ਹੋ ਜਾਣ ਤਾਂ ਤੀਸਰੀ ਯੂਰੀਆ ਸਿਰਫ 15/30 ਕਿਲੋ ਰਹਿ ਜਾਂਦੀ ਹੈ ਪਰ ਜੇਕਰ ਔੜ ਜਿਆਦਾ ਲੱਗੇ ਤਾਂ ਪੌਦੇ ਨਾਈਟ੍ਰੋਜਨ ਵੱਧ ਮੰਗਦੇ ਹਨ,ਇਸ ਸਮੇਂ ਝੋਨੇ ਦੇ ਬੂਟੇ 28+28= 56/60 ਦਿਨਾਂ ਦੇ ਹੋ ਜਾਂਦੇ ਹਨ ਇਸ ਸਮੇਂ ਪੌਦਿਆਂ ਦਾ ਦਾਣੇ ਬਣਾਉਣ ਵਾਲਾ ਸਿਸਟਮ ਬਹੁਤ ਤੇਜ਼ ਕੰਮ ਕਰਦਾ ਹੈ ,ਇਸ ਸਮੇਂ ਯੂਰੀਆ ਚ ਮਿਲਾ ਕੇ ਦਿੱਤੀ ਗਈ ਪੋਟਾਸ਼ ਬਹੁਤ ਵਧੀਆ ਨਤੀਜੇ ਦਿੰਦੀ ਹੈ,ਦਾਣੇ ਫੋਕੇ ਨਹੀਂ ਰਹਿੰਦੇ ਪੱਤਲ ਘੱਟ ਪੈਂਦੀ ਹੈ,ਵੈਸੇ ਪੰਜਾਬ ਚ ਪੋਟਾਸ ਦੀ ਖਾਸ ਕਮੀ ਨਹੀਂ ੜਹੈ ਪਰ ਫਿਰ ਵੀ ਪੱਤਲ ਤੋਂ ਬਚਾਉ ਲਈ ਇਹ ਤੱਤ ਬਹੁਤ ਜਰੂਰੀ ਹੈ,ਜੇਕਰ ਨਾਰਮਲ ਪੋਟਾਸ਼ ਪਾਉਣੀ ਹੋਵੇ ਤਾਂ ਇਹ 30/50 ਕਿਲੋ ਤੱਕ ਪਏਗੀ,ਇਸ ਸਮੇਂ ਤੇਜ਼ ਗਰਮੀ ਹੋਣ ਕਾਰਨ ਕਈ ਵਾਰ ਪੋਟਾਸ਼ ਖਾਦ ਨਾਲ ਪੱਤੇ ਬਹੁਤ ਬੁਰੀ ਤਰ੍ਹਾਂ ਸੜ ਜਾਂਦੇ ਹਨ ਇਸ ਸਮੱਸਿਆ ਦੇ ਹਲ ਲਈ IPL ਦੀ 5 ਕਿਲੋ ਪੋਟਾਸ਼ ਐਕਟਿਵਾ ਦਾ ਯੂਰੀਆ ਚ ਮਿਲਾ ਕੇ ਛੱਟਾ ਦਿਉ, ਸਿਰਫ 5 ਕਿਲੋ ਪੋਟਾਸ਼ ਐਕਟਿਵਾ ਪੋਟਾਸ਼ ਦੀ ਕਮੀ ਵੀ ਪੂਰੀ ਕਰੇਗੀ ਤੇ ਪੱਤੇ ਵੀ ਨਹੀਂ ਜਲਣਗੇ
♀ ਜਰੂਰੀ ਬੇਨਤੀ ਬਹੁਤ ਸਾਰੇ ਵੀਰ ਦੇਖੋ ਦੇਖੀ ਸਲਫ਼ਰ ਦੀ ਬਹੁਤ ਵਰਤੋਂ ਕਰਦੇ ਹਨ,ਸਲਫਰ ਤਾਂ ਹੀ ਵਰਤੋ ਜੇਕਰ ਨੰਗੇ ਪੈਂਰੀ ਚੱਲਣ ਤੇ ਖੇਤ ਦੀਆਂ ਢੀਮਾਂ ਪੈਰਾਂ ਨੂੰ ਬਹੁਤ ਚੁੱਭਣ,ਪਿਛਲੇ ਦਿਨੀ ਇੱਕ ਕਿਸਾਨ ਵੀਰ ਨੇ ਇੱਕ ਮਿਟੀ ਪਰਖ ਰਿਪੋਰਟ ਦਿਖਾਈ ਸੀ ਉਸ ਵਿੱਚ ਸਲਫਰ ਲੋੜ ਤੋਂ 4 ਗੁਣਾਂ ਵੱਧ ਸੀ,ਮੈਂ ਕਿਹਾ ਤੁਸੀਂ ਕਿਉ ਪਾਉਂਦੇ ਹੋ ਉਹ ਕਹਿੰਦਾ ਜੀ ਸਾਡੇ ਸਾਰੇ ਪਾਉਂਦੇ ਜੀ,ਮਿੱਤਰੋ ਭੇਡਾਂ ਨਹੀਂ ਬਣਨਾ, ਆਪਣੀ ਜਰੂਰਤ ਅਨੁਸਾਰ ਤੱਤ ਪਾਉ ਅੰਨੇਵਾਹ ਇੱਕ ਤੱਤ ਪਾਉਗੇ ਤਾਂ ਦੂਸਰਿਆਂ ਦੀ ਕਮੀ ਪੈਦਾ ਕਰੇਗਾ
♀♀ ਦੂਸਰੀ ਬੇਨਤੀ ਲੋਹਾ ਤੱਤ ਕਦੀ ਵੀ ਛੱਟੇ ਚ ਨਹੀਂ ਪਾਉਣਾ
♀♀♀ ਕੋਈ ਵੀ ਖਾਦ ਜਦ ਵੀ ਪਾਉਣੀ ਸਵੇਰੇ ਜਾਂ ਸ਼ਾਮ ਵੇਲੇ ਹੀ ਪਾਉ,ਖੇਤ ਚ ਪਾਣੀ ਘੱਟ ਤੋਂ ਘੱਟ ਰੱਖੋ,ਖੇਤੀਬਾੜੀ ਯੂਨੀਵਰਸਿਟੀ ਦੇ ਤਜਰਬਿਆਂ ਤੇ ਰਾਈਸ ਰਿਸਰਚ ਇੰਸਟੀਚਿਊਟ ਦੇ ਤਜਰਬਿਆਂ ਅਨੁਸਾਰ ਘੱਟ ਪਾਣੀ ਚ ਪਾਈ ਖਾਦ 30% ਵੱਧ ਰਿਜਲਟ ਦਿੰਦੀ ਹੈ,
♀♀♀♀ ਧਰਤੀ ਦੇ ਵਾਤਾਵਰਣ ਚ ਸਭ ਤੋਂ ਵੱਧ ਨਾਈਟ੍ਰੋਜਨ ਗੈਸ ਹੈ ਇਸ ਲਈ ਵੱਧ ਤਾਪਮਾਨ ਤੇ ਪਾਈ ਗਈ ਯੂਰੀਆ ਲੀਚ ਹੋ ਜਾਂਦੀ ਹੈ,ਇਸ ਮਾਮਲੇ ਤੁਸੀਂ ਖੁਦ ਤਜਰਬਾ ਕਰੋ ਇੱਕ ਖੇਤ ਨੂੰ ਦੁਪਹਿਰੇ ਪਾ ਲਿਉ,ਇੱਕ ਨੂੰ ਸ਼ਾਮ ਨੂੰ ਰਿਜਲਟ ਆਉਣ ਤੇ ਦੱਸਿਉ
♂♀♂♀♂ ਇੱਕ ਜਰੂਰੀ ਗੱਲ ਨੋਟ ਕਰਿਉ ਜੀ ਜਿਹੜੇ ਵੀਰਾਂ ਅਗੇਤੀਆਂ ਕਿਸਮਾਂ ਲਾਈਆਂ ਜਿਵੇਂ 1509,1692,468 ਆਦਿ ਉਹ ਵੀਰ ਤੀਸਰੀ ਕਿਸ਼ਤ 30 ਦਿਨਾਂ ਚ ਹੀ ਪੂਰੀ ਕਰੋ,121/122/128/129 ਇਹ ਸਾਰੇ 35 ਦਿਨਾਂ ਤੱਕ ਵਰਤ ਸਕਦੇ ਹਨ
ਧਿਆਨ ਰੱਖਿਓ ਕਿਸੇ ਕਿਸਮ ਦੀ ਗਲਤੀ ਨਾਂ ਕਰਿਉ, ਕੋਈ ਗੱਲ ਸਮਝ ਨਾਂ ਆਵੇ ਤਾਂ ਗਰੁੱਪ ਵਿੱਚ ਆਡੀਓ ਨਾਲ ਜਾਂ ਲਿਖ ਕੇ ਪੁਛ ਸਕਦੇ ਹੋ,ਬਾਕੀ ਸਾਲਾਂ ਤੋਂ ਤੁਸੀਂ ਖੇਤੀ ਕਰ ਰਹੇ ਹੋ,ਖੇਤ ਤੁਹਾਡੇ,ਪੈਸੇ ਤੁਹਾਡੇ, ਮਰਜ਼ੀ ਤੁਹਾਡੀ,ਧੰਨਵਾਦ

27/09/2020

ਜਿਹੜੇ ਵੀਰਾਂ ਭੈਣਾਂ ਨੂੰ ਲੋਕ ਸਭਾ ਚ ਪਾਸ ਹੋਏ ਬਿੱਲਾਂ ਬਾਰੇ ਜਾਣਕਾਰੀ ਨਹੀਂ ਹੈ,,ਅਮ੍ਰਿਤਸਰ ਟਾਈਮਜ਼ ਵੱਲੋਂ ਪ੍ਰਕਾਸ਼ਿਤ ਇਸ ਸੰਖੇਪ ਆਰਟੀਕਲ ਨੂੰ ਪੜ੍ਹਕੇ ਜਾਣਕਾਰੀ ਹਾਸਿਲ ਕਰਨ
✍️✍️✍️

ਖਾਸ ਰਿਪੋਰਟ

ਖੇਤੀਬਾੜੀ ਬਿੱਲ ਕਿਸਾਨ ਵਿਰੋਧੀ ਕਿਵੇਂ ਹਨ? ਵਿਸਥਾਰ ਵਿਚ ਪੜ੍ਹੋ
Sep 18, 20200
Telegram
ਖੇਤੀਬਾੜੀ ਬਿੱਲ ਕਿਸਾਨ ਵਿਰੋਧੀ ਕਿਵੇਂ ਹਨ? ਵਿਸਥਾਰ ਵਿਚ ਪੜ੍ਹੋ

ਹਾਲ ਹੀ ਵਿੱਚ, ਕੋਰੋਨਾ ਦੇ ਚਲਦਿਆਂ, ਕੇਂਦਰ ਸਰਕਾਰ 3 ਖੇਤੀ ਆਰਡੀਨੈਂਸ ਲੈ ਕੇ ਆਈ ਹੈ, ਜਿਨ੍ਹਾਂ ਨੂੰ ਕੇਂਦਰ ਸਰਕਾਰ ਵੱਲੋਂ ਇੱਕ ਵੱਡਾ ਖੇਤੀਬਾੜੀ ਸੁਧਾਰ ਦੱਸਿਆ ਜਾ ਰਿਹਾ ਹੈ। ਪਰ ਇਸ ਵਿੱਚ ਕਿੰਨੀ ਸੱਚਾਈ ਹੈ, ਆਓ ਅਸੀਂ ਇੱਕ ਕਿਸਾਨ ਦੇ ਨਜ਼ਰੀਏ ਤੋਂ ਇਸਦਾ ਪੂਰੀ ਤਰਾਂ ਵਿਸ਼ਲੇਸ਼ਣ ਕਰੀਏ-

1) ਪਹਿਲਾ ਆਰਡੀਨੈਂਸ ਹੈ - ਕਿਸਾਨ ਉਤਪਾਦ ਵਪਾਰ ਅਤੇ ਵਪਾਰਕ ਆਰਡੀਨੈਂਸ 2020

ਇਸ ਦੇ ਤਹਿਤ ਕੇਂਦਰ ਸਰਕਾਰ 'ਇਕ ਦੇਸ਼, ਇਕ ਖੇਤੀਬਾੜੀ ਮੰਡੀ' ਬਣਾਉਣ ਦੀ ਗੱਲ ਕਰ ਰਹੀ ਹੈ। ਇਸ ਆਰਡੀਨੈਂਸ ਦੇ ਜ਼ਰੀਏ ਪੈਨ ਕਾਰਡ ਧਾਰਕ ਕਿਸੇ ਵੀ ਵਿਅਕਤੀ, ਕੰਪਨੀ, ਸੁਪਰ ਮਾਰਕੀਟ, ਕਿਸੇ ਵੀ ਕਿਸਾਨ ਦੇ ਖੇਤ, ਕੋਠੇ ਵਿਚ, ਘਰ ਵਿਚ, ਸੜਕ 'ਤੇ ਕਿਸੇ ਵੀ ਜਗ੍ਹਾ' ਤੇ ਫਸਲ ਖਰੀਦ ਸਕਦੇ ਹਨ। ਕਿਸਾਨ ਆਪਣੀ ਫਸਲ ਨੂੰ ਕਿਸੇ ਵੀ ਸ਼ਹਿਰ, ਰਾਜ ਜਾਂ ਦੇਸ਼ ਦੇ ਕਿਸੇ ਵੀ ਕੋਨੇ ਵਿਚ ਵੀ ਲਿਜਾ ਕੇ ਵੇਚ ਸਕਦਾ ਹੈ। ਕੇਂਦਰ ਸਰਕਾਰ ਨੇ ਏਪੀਐਮਸੀ ਵਿਹੜੇ(ਮੰਡੀ ਬਾਜਾਰ) ਵਿੱਚ ਖੇਤੀਬਾੜੀ ਦੇ ਸਮਾਨ ਵੇਚਣ ਦੀ ਸ਼ਰਤ ਨੂੰ ਹਟਾ ਦਿੱਤਾ ਹੈ।ਮਹੱਤਵਪੂਰਨ ਗੱਲ ਇਹ ਹੈ ਕਿ ਖੇਤੀਬਾੜੀ ਦੇ ਸਾਮਾਨ ਦੀ ਖਰੀਦ ਜੋ ਕਿ ਏਪੀਐਮਸੀ ਮਾਰਕੀਟ ਤੋਂ ਬਾਹਰ ਹੋਵੇਗੀ ਕੋਈ ਟੈਕਸ ਜਾਂ ਡਿ ਟੀ ਨਹੀਂ ਲਗੇਗੀ। ਇਸਦਾ ਅਰਥ ਹੈ ਕਿ ਏਪੀਐਮਸੀ ਮਾਰਕੀਟ ਪ੍ਰਣਾਲੀ ਹੌਲੀ ਹੌਲੀ ਖ਼ਤਮ ਹੋ ਜਾਵੇਗੀ ਕਿਉਂਕਿ ਏਪੀਐਮਸੀ ਸਿਸਟਮ ਅਰਥਾਤ ਖੇਤੀਬਾੜੀ ਉਤਪਾਦਾਂ ਦੀਆਂ ਮੰਡੀਆਂ ਟੈਕਸਾਂ ਅਤੇ ਹੋਰ ਖਰਚਿਆਂ ਨੂੰ ਆਪਣੇ ਵੱਲ ਖਿੱਚਦੀਆਂ ਰਹਿਣਗੀਆਂ।

ਇਸ ਆਰਡੀਨੈਂਸ ਦੇ ਤਹਿਤ ਪੈਨ ਕਾਰਡ, ਕੰਪਨੀ ਜਾਂ ਸੁਪਰ ਮਾਰਕੀਟ ਰੱਖਣ ਵਾਲੇ ਵਿਅਕਤੀ ਨੂੰ ਕਿਸਾਨੀ ਦਾ ਸਾਮਾਨ ਖਰੀਦਣ ਵਾਲੇ ਨੂੰ ਤਿੰਨ ਦਿਨਾਂ ਦੇ ਅੰਦਰ ਅੰਦਰ ਕਿਸਾਨਾਂ ਦਾ ਮਾਲ ਭਰਨਾ ਪਵੇਗਾ। ਐਸਡੀਐਮ ਇਸ ਦਾ ਹੱਲ ਕਰੇਗਾ ਜੇ ਮਾਲ ਖਰੀਦਣ ਵਾਲੇ ਵਿਅਕਤੀ ਜਾਂ ਕੰਪਨੀ ਅਤੇ ਕਿਸਾਨ ਦੇ ਵਿਚਕਾਰ ਵਿਵਾਦ ਹੁੰਦਾ ਹੈ ਤਾਂ ਪਹਿਲਾਂ, ਐਸਡੀਐਮ ਦੁਆਰਾ ਕਿਸਾਨ ਅਤੇ ਸਮਾਨ ਖਰੀਦਣ ਵਾਲੀ ਕੰਪਨੀ ਦੇ ਅਧਿਕਾਰੀ ਦੀ ਇੱਕ ਕਮੇਟੀ ਬਣਾਈ ਜਾਏਗੀ ਅਤੇ ਆਪਸੀ ਗੱਲਬਾਤ ਰਾਹੀਂ ਹੱਲ ਕਰਨ ਲਈ 30 ਦਿਨਾਂ ਦਾ ਸਮਾਂ ਦਿੱਤਾ ਜਾਵੇਗਾ,ਜੇਕਰ ਗੱਲਬਾਤ ਦਾ ਹੱਲ ਨਾ ਹੋਇਆ ਤਾਂ ਕੇਸ ਦੀ ਸੁਣਵਾਈ ਐਸ.ਡੀ.ਐਮ. ਜੇ ਐਸਡੀਐਮ ਆਦੇਸ਼ ਨਾਲ ਸਹਿਮਤ ਨਹੀਂ ਹੁੰਦਾ, ਤਾਂ ਜ਼ਿਲ੍ਹਾ ਅਧਿਕਾਰੀ ਯਾਨੀ ਜ਼ਿਲ੍ਹਾ ਕੁਲੈਕਟਰ, ਐਸਡੀਐਮ ਅਤੇ ਜ਼ਿਲ੍ਹਾ ਅਧਿਕਾਰੀ ਨੂੰ ਅਪੀਲ ਕੀਤੀ ਜਾ ਸਕਦੀ ਹੈ ਕਿ ਉਹ 30 ਦਿਨਾਂ ਦੇ ਅੰਦਰ ਅੰਦਰ ਹੱਲ ਕਰਨਾ ਪਏਗਾ।

ਇਕ ਮਹੱਤਵਪੂਰਨ ਨੁਕਤਾ ਇਹ ਵੀ ਹੈ ਕਿ ਕਿਸਾਨ ਅਤੇ ਕੰਪਨੀ ਵਿਚਾਲੇ ਝਗੜੇ ਦੀ ਸਥਿਤੀ ਵਿਚ, ਇਸ ਆਰਡੀਨੈਂਸ ਦੇ ਤਹਿਤ ਅਦਾਲਤ ਵਿਚ ਪਹੁੰਚ ਨਹੀਂ ਕੀਤੀ ਜਾ ਸਕਦੀ।

ਇੱਥੇ ਧਿਆਨ ਦੇਣ ਵਾਲੀ ਗੱਲ ਇਹ ਹੈ ਕਿ ਪ੍ਰਸ਼ਾਸਨਿਕ ਅਧਿਕਾਰੀ ਹਮੇਸ਼ਾਂ ਸਰਕਾਰ ਦੇ ਦਬਾਅ ਹੇਠ ਹੁੰਦੇ ਹਨ ਅਤੇ ਸਰਕਾਰ ਹਮੇਸ਼ਾਂ ਵਪਾਰੀਆਂ ਅਤੇ ਕੰਪਨੀਆਂ ਦੇ ਹੱਕ ਵਿੱਚ ਖੜ੍ਹੀ ਰਹਿੰਦੀ ਹੈ, ਕਿਉਂਕਿ ਚੋਣਾਂ ਸਮੇਂ ਵਪਾਰੀ ਅਤੇ ਕੰਪਨੀਆਂ ਰਾਜਨੀਤਿਕ ਪਾਰਟੀਆਂ ਨੂੰ ਦਾਨ ਕਰਦੇ ਹਨ। ਅਦਾਲਤਾਂ ਸਰਕਾਰ ਦੇ ਅਧੀਨ ਨਹੀਂ ਹਨ ਅਤੇ ਹਰ ਭਾਰਤੀ ਨੂੰ ਨਿਆਂ ਲਈ ਅਦਾਲਤ ਜਾਣ ਦਾ ਅਧਿਕਾਰ ਹੈ, ਇਸ ਲਈ ਇਹ ਪ੍ਰਸ਼ਨ ਉੱਠਦਾ ਹੈ ਕਿ ਸੰਵਿਧਾਨਕ ਅਧਿਕਾਰ ਇੱਥੇ ਕਿਸਾਨੀ ਤੋਂ ਕਿਉਂ ਖੋਹਿਆ ਜਾ ਰਿਹਾ ਹੈ?
ਨਵੇਂ ਆਰਡੀਨੈਂਸ ਨਾਲ ਕਿਸਾਨਾਂ ਨੂੰ ਇਨਸਾਫ ਮਿਲਣਾ ਬਹੁਤ ਮੁਸ਼ਕਲ ਹੋਏਗਾ। ਇਹ ਵੀ ਨੋਟ ਕਰਨਯੋਗ ਹੈ ਕਿ ਕੇਂਦਰ ਸਰਕਾਰ ਨੇ ਕੋਈ ਗਰੰਟੀ ਨਹੀਂ ਦਿੱਤੀ ਹੈ ਕਿ ਨਿੱਜੀ ਪੈਨ ਕਾਰਡ ਰੱਖਣ ਵਾਲੇ ਵਿਅਕਤੀ, ਕੰਪਨੀ ਜਾਂ ਸੁਪਰ ਮਾਰਕੀਟ ਦੁਆਰਾ ਕਿਸਾਨਾਂ ਦੇ ਮਾਲ ਦੀ ਖਰੀਦ ਐਮਐਸਪੀ (ਘੱਟੋ ਘੱਟ ਸਮਰਥਨ ਮੁੱਲ) ਤੇ ਕੀਤੀ ਜਾਏਗੀ। ਇਥੇ ਸਵਾਲ ਇਹ ਵੀ ਹੈ ਕਿ ਛੋਟੇ ਕਿਸਾਨਾਂ ਨੂੰ ਫਸਲਾਂ ਵੇਚ ਕੇ ਪੈਸੇ ਦੀ ਜਲਦੀ ਜ਼ਰੂਰਤ ਹੁੰਦੀ ਹੈ, ਇਸ ਤਰ੍ਹਾਂ ਦੀ ਸਥਿਤੀ ਵਿੱਚ, ਉਹ ਘੱਟ ਕੀਮਤ 'ਤੇ ਫਸਲਾਂ ਵੇਚਣ ਲਈ ਮਜਬੂਰ ਹੋਣਗੇ। ਤਾਂ ਫਿਰ ਵੱਡੇ ਖਿਡਾਰੀ ਦੇ ਸਾਹਮਣੇ ਕਿਸਾਨ ਕਿਵੇਂ ਬਚੇਗਾ?

ਕਿਉਂਕਿ ਇਸ ਕੇਂਦਰ ਸਰਕਾਰ ਦੇ ਆਰਡੀਨੈਂਸ ਤੋਂ ਸਭ ਤੋਂ ਵੱਡਾ ਖ਼ਤਰਾ ਇਹ ਹੈ ਕਿ ਜਦੋਂ ਫਸਲਾਂ ਤਿਆਰ ਹੋ ਜਾਣਗੀਆਂ, ਉਸ ਸਮੇਂ ਵੱਡੀਆਂ ਕੰਪਨੀਆਂ ਜਾਣਬੁੱਝ ਕੇ ਕਿਸਾਨਾਂ ਦੇ ਮਾਲ ਦੀਆਂ ਕੀਮਤਾਂ ਨੂੰ ਘਟਾਉਣਗੀਆਂ ਅਤੇ ਇਸ ਨੂੰ ਵੱਡੀ ਮਾਤਰਾ ਵਿੱਚ ਸਟੋਰ ਕਰਨਗੀਆਂ ਜੋ ਬਾਅਦ ਵਿੱਚ ਉਹ ਗਾਹਕਾਂ ਨੂੰ ਵਧੇਰੇ ਕੀਮਤਾਂ ਤੇ ਵੇਚਣਗੀਆਂ।

ਏਪੀਐਮਸੀ ਐਕਟ ਵਿਅਕਤੀਗਤ ਰਾਜ ਸਰਕਾਰਾਂ ਦੁਆਰਾ ਮੰਡੀਆਂ ਵਿੱਚ ਕਿਸਾਨਾਂ ਦੀਆਂ ਫਸਲਾਂ ਦੇ ਐਮਐਸਪੀ ਦੀ ਖਰੀਦ ਨੂੰ ਯਕੀਨੀ ਬਣਾਉਣ ਅਤੇ ਵਪਾਰੀਆਂ ਨੂੰ ਰੋਕਣ ਲਈ ਬਣਾਇਆ ਗਿਆ ਸੀ।

ਇੱਥੇ ਸਭ ਤੋਂ ਮਹੱਤਵਪੂਰਣ ਪ੍ਰਸ਼ਨ ਇਹ ਹੈ ਕਿ ਜਦੋਂ ਏਪੀਐਮਸੀ ਮਾਰਕੇਟ ਵਿਚ ਕਿਸਾਨਾਂ ਦੀ ਉਪਜ ਨਹੀਂ ਖਰੀਦਦੇ, ਫਿਰ ਸਰਕਾਰ ਇਸ ਗੱਲ ਦਾ ਕਿਵੇਂ ਹਿਸਾਬ ਲਗਾਏਗੀ ਕਿ ਕਿਸਾਨੀ ਦਾ ਮਾਲ ਐਮਐਸਪੀ' ਤੇ ਖਰੀਦਿਆ ਜਾ ਰਿਹਾ ਹੈ ਜਾਂ ਨਹੀਂ ?

ਅਸੀਂ ਇਹ ਵੀ ਮੰਨਦੇ ਹਾਂ ਕਿ ਇਸ ਸਮੇਂ ਦੇਸ਼ ਵਿਚ ਖੇਤੀਬਾੜੀ ਉਪਜ ਮਾਰਕੀਟ ਪ੍ਰਣਾਲੀ ਵਿਚ ਵੱਡੇ ਸੁਧਾਰ ਦੀ ਜ਼ਰੂਰਤ ਹੈ. ਇੱਕ ਅੰਦਾਜ਼ੇ ਅਨੁਸਾਰ ਸਿਰਫ 30% ਕਿਸਾਨ ਆਪਣੀ ਫਸਲ ਨੂੰ ਮੰਡੀ ਵਿੱਚ ਲਿਜਾਣ ਦੇ ਯੋਗ ਹਨ। ਬਾਕੀ ਕਿਸਾਨ ਇਸ ਤੋਂ ਬਾਹਰ ਹੀ ਵੇਚ ਦਿੰਦੇ ਹਨ।ਤਾਂ ਫਿਰ ਸਰਕਾਰ ਨੂੰ ਹੁਣ ਦੇਸ਼ ਭਰ ਦੇ ਕਿਸੇ ਵੀ ਪਿੰਡ ਤੋਂ 5 ਕਿਲੋਮੀਟਰ ਦੇ ਅੰਦਰ ਖੇਤੀਬਾੜੀ ਉਪਜ ਮੰਡੀ ਦਾ ਉਦੇਸ਼ ਦੇਣਾ ਚਾਹੀਦਾ ਹੈ। ਮੰਡੀ ਵਿਹੜੇ ਵਿੱਚ ਆਧੁਨਿਕ ਕੋਲਡ ਸਟੋਰੇਜ, ਆਧੁਨਿਕ ਤੋਲ ਦੇ ਹੁੱਕ, ਵੱਡੇ ਗੋਦਾਮ, ਵੱਡੇ ਵਿਹੜੇ ਹੋਣੇ ਚਾਹੀਦੇ ਹਨ,ਭਾਵੇਂ ਇਹ ਆਧੁਨਿਕ ਫਿਲਟਰਿੰਗ ਹੈ, ਕਿਸਾਨ ਸਭਾ ਗ੍ਰਹਿ, ਕਿਸਾਨਾਂ ਦੀਆਂ ਫਸਲਾਂ ਲਈ ਐਮਐਸਪੀ ਖਰੀਦ ਗਰੰਟੀ ਕਾਨੂੰਨ, ਅਸੀਂ ਵਿਸ਼ਵਾਸ ਕਰਦੇ ਹਾਂ ਕਿ ਮੌਜੂਦਾ ਸਮੇਂ ਇਹ ਢਾਂਚਾ ਇੰਨਾ ਵੱਡਾ ਨਹੀਂ ਹੈ. ਐਮਐਸਪੀ ਦੀ ਖਰੀਦ ਗਰੰਟੀ ਕਾਨੂੰਨ ਨਹੀਂ ਹੈ, ਪਰ ਫਿਰ ਵੀ ਏ ਪੀ ਐਮ ਸੀ ਸਿਸਟਮ ਨੂੰ ਰੱਦ ਨਹੀਂ ਕੀਤਾ ਜਾ ਸਕਦਾ।

ਕਿਸਾਨਾਂ ਦਾ ਸਾਮਾਨ ਖਰੀਦਣ ਦੀ ਇਹ ਨਵੀਂ ਪ੍ਰਣਾਲੀ ਕਿਸਾਨਾਂ ਦੀ ਲੁੱਟ ਵਿਚ ਵਾਧਾ ਕਰੇਗੀ। ਉਦਾਹਰਣ ਦੇ ਲਈ, 2006 ਵਿੱਚ, ਬਿਹਾਰ ਸਰਕਾਰ ਨੇ ਏਪੀਐਮਸੀ ਐਕਟ ਨੂੰ ਖਤਮ ਕਰ ਦਿੱਤਾ ਅਤੇ ਐਮਐਸਪੀ ਤੇ ਕਿਸਾਨਾਂ ਦੇ ਉਤਪਾਦਾਂ ਦੀ ਖਰੀਦ ਖ਼ਤਮ ਕਰ ਦਿੱਤੀ। ਉਸ ਤੋਂ ਬਾਅਦ, ਐਮਐਸਪੀ 'ਤੇ ਕਿਸਾਨਾਂ ਦੇ ਮਾਲ ਵੇਚਣੇ ਬੰਦ ਹੋ ਗਏ ਅਤੇ ਪ੍ਰਾਈਵੇਟ ਕੰਪਨੀਆਂ ਨੇ ਐਮਐਸਪੀ ਤੋਂ ਬਹੁਤ ਘੱਟ ਕੀਮਤਾਂ' ਤੇ ਕਿਸਾਨਾਂ ਦਾ ਮਾਲ ਖਰੀਦਣਾ ਸ਼ੁਰੂ ਕਰ ਦਿੱਤਾ, ਜਿਸ ਨਾਲ ਉਥੇ ਦੇ ਕਿਸਾਨਾਂ ਦੀ ਸਥਿਤੀ ਵਿਗੜ ਗਈ ਅਤੇ ਇਸ ਦੇ ਨਤੀਜੇ ਵਜੋਂ ਬਿਹਾਰ ਦੇ ਕਿਸਾਨਾਂ ਨੇ ਖੇਤ ਨੂੰ ਛੱਡਣ ਲਈ ਵੱਡੀ ਗਿਣਤੀ 'ਚ ਮਜ਼ਦੂਰੀ ਛੱਡ ਦਿੱਤੀ। ਹੋਰ ਰਾਜਾਂ ਵਿਚ ਚਲੇ ਗਏ।

2) ਦੂਜਾ ਆਰਡੀਨੈਂਸ - ਜ਼ਰੂਰੀ ਵਸਤੂਆਂ ਐਕਟ 1955 ਵਿਚ ਸੋਧ

ਇਸ ਤੋਂ ਪਹਿਲਾਂ, ਵਪਾਰੀਆਂ ਨੇ ਫਸਲਾਂ ਨੂੰ ਕਿਸਾਨਾਂ ਤੋਂ ਘੱਟ ਕੀਮਤ 'ਤੇ ਖਰੀਦਿਆ ਅਤੇ ਉਨ੍ਹਾਂ ਨੂੰ ਕਾਲਾਬਾਜਾਰੀ ਲਈ ਸਟੋਰ ਕੀਤਾ, ਇਸਨੂੰ ਰੋਕਣ ਲਈ ਜ਼ਰੂਰੀ ਕਮੋਡਿਟੀ ਐਕਟ 1955 ਬਣਾਇਆ ਗਿਆ ਸੀ। ਜਿਸ ਦੇ ਤਹਿਤ ਵਪਾਰੀਆਂ ਨੂੰ ਖੇਤੀ ਉਤਪਾਦਾਂ ਦੀ ਸੀਮਾ ਤੋਂ ਵੱਧ ਸਟੋਰ ਕਰਨ 'ਤੇ ਪਾਬੰਦੀ ਸੀ। ਹੁਣ ਇਸ ਨਵੇਂ ਆਰਡੀਨੈਂਸ ਦੇ ਤਹਿਤ ਆਲੂ, ਪਿਆਜ਼, ਦਾਲਾਂ, ਤੇਲ ਬੀਜਾਂ ਅਤੇ ਤੇਲ ਦੇ ਭੰਡਾਰਨ 'ਤੇ ਲੱਗੀ ਰੋਕ ਹਟਾ ਦਿੱਤੀ ਗਈ ਹੈ। ਹੁਣ ਸਮਝਣ ਵਾਲੀ ਗੱਲ ਇਹ ਹੈ ਕਿ ਸਾਡੇ ਦੇਸ਼ ਵਿਚ 85% ਛੋਟੇ ਕਿਸਾਨ ਹਨ, ਕਿਸਾਨਾਂ ਕੋਲ ਲੰਬੇ ਸਮੇਂ ਦੀ ਸਟੋਰੇਜ ਪ੍ਰਣਾਲੀ ਨਹੀਂ ਹੈ। ਇਸ ਸਮੇਂ ਕਿਸਾਨ ਦੀ ਬਹੁਤ ਘੱਟ ਆਮਦਨੀ ਹੈ, ਭਾਵੇਂ ਇਹ ਛੋਟਾ ਕਿਸਾਨ ਹੋਵੇ ਜਾਂ ਵੱਡਾ ਕਿਸਾਨ, ਉਹ ਆਪਣੀ ਫਸਲ ਨੂੰ ਜ਼ਿਆਦਾ ਸਮੇਂ ਲਈ ਨਹੀਂ ਰੱਖ ਸਕਦਾ ਕਿਉਂਕਿ ਕਿਸਾਨ ਨੂੰ ਵਾਡੀ ਦੇ ਤੁਰੰਤ ਬਾਅਦ ਪੈਸੇ ਦੀ ਜ਼ਰੂਰਤ ਹੁੰਦੀ ਹੈ।

ਸਭ ਤੋਂ ਮਹੱਤਵਪੂਰਣ ਗੱਲ ਇਹ ਹੈ ਕਿ ਕਿਸਾਨ ਆਪਣੇ ਉਤਪਾਦਾਂ ਨੂੰ ਸਟੋਰ ਕਰਨ ਤੋਂ ਪਹਿਲਾਂ ਕਿੰਨੇ ਦਿਨਾਂ ਲਈ ਸਟੋਰ ਕਰ ਸਕਦਾ ਸੀ, ਜੋ ਕਿ ਇਕ ਕਾਨੂੰਨੀ ਪਾਬੰਦੀ ਸੀ, ਇਹ ਸਿਰਫ ਵੱਡੀਆਂ ਕੰਪਨੀਆਂ ਅਤੇ ਵਪਾਰੀਆਂ ਦੇ ਭੰਡਾਰਨ 'ਤੇ ਸੀ, ਇਸ ਨੂੰ ਹਟਾ ਦਿੱਤਾ ਗਿਆ ਹੈ ਤਾਂ ਇਹ ਫੈਸਲਾ ਕਿਸਾਨੀ ਦੋਸਤਾਨਾ ਕਿਵੇਂ ਹੋ ਸਕਦਾ ਹੈ ? ਇਸਦੇ ਨਾਲ, ਸਿਰਫ ਧੰਨਾ ਸੇਠਾਂ ਨੂੰ ਬਲੈਕ ਮਾਰਕੀਟਿੰਗ ਕਰਨ ਦਾ ਪੂਰਾ ਮੌਕਾ ਮਿਲਿਆ ਹੈ, ਬਲੈਕ ਮਾਰਕੀਟਿੰਗ ਕਰਨ ਦਾ ਕਾਨੂੰਨੀ ਅਧਿਕਾਰ ਪ੍ਰਾਪਤ ਹੋਇਆ ਹੈ।

ਯਾਨੀ ਇਹ ਆਰਡੀਨੈਂਸ ਵੱਡੀਆਂ ਕੰਪਨੀਆਂ ਦੁਆਰਾ ਖੇਤੀਬਾੜੀ ਉਤਪਾਦਾਂ ਦੀ ਕਾਲਾ ਬਾਜਾਰੀ ਲਈ ਲਿਆਂਦਾ ਗਿਆ ਹੈ, ਇਹ ਕੰਪਨੀਆਂ ਅਤੇ ਸੁਪਰ ਮਾਰਕੀਟ ਖੇਤੀ ਉਤਪਾਦਾਂ ਨੂੰ ਆਪਣੇ ਵੱਡੇ ਗੁਦਾਮਾਂ ਵਿਚ ਸਟੋਰ ਕਰਨਗੀਆਂ ਅਤੇ ਬਾਅਦ ਵਿਚ ਇਨ੍ਹਾਂ ਨੂੰ ਵਧੇਰੇ ਕੀਮਤਾਂ 'ਤੇ ਗਾਹਕਾਂ ਨੂੰ ਵੇਚਣਗੀਆਂ। ਇਸ ਨਾਲ ਕਿਸਾਨ ਬੁਰੀ ਤਰ੍ਹਾਂ ਪ੍ਰਭਾਵਿਤ ਹੋਏਗਾ, ਪਰ ਦੇਸ਼ ਦਾ ਆਮ ਖਪਤਕਾਰ ਵੀ ਮਹਿੰਗਾਈ ਨਾਲ ਜੂਝੇਗਾ।

ਇੱਕ ਕਿਸਾਨ ਫਸਲ ਦੀ ਬਿਜਾਈ ਤੋਂ ਪਹਿਲਾਂ ਇੱਕ ਮਹੀਨਾ ਦੁਬਿਧਾ ਵਿੱਚ ਰਹਿੰਦਾ ਹੈ, ਉਹ ਕਿਹੜੀ ਫਸਲ ਬੀਜੇ, ਉਹ ਅਕਸਰ ਚੁਣਦਾ ਹੈ ਕਿ ਕਿਹੜੀ ਫਸਲ ਦੀ ਕੀਮਤ ਜ਼ਿਆਦਾ ਹੈ। ਸੋਚੋ ਕਿ ਵੱਡੇ ਉਦਯੋਗਪਤੀਆਂ ਦੁਆਰਾ ਵਾਧੂ ਭੰਡਾਰਿਤ ਫਸਲ ਦੀ ਬਿਜਾਈ ਸਮੇਂ ਇਹ ਰੇਟ ਉੱਚਾ ਰਹੇਗਾ, ਫਿਰ ਕਿਸਾਨ ਮਹਿੰਗੀ ਫਸਲ ਦੀ ਬਿਜਾਈ ਕਰਨਗੇ। ਪਰ 4 ਤੋਂ 5 ਮਹੀਨਿਆਂ ਦੀ ਬਿਜਾਈ ਤੋਂ ਬਾਅਦ ਕਿਸਾਨ ਦੀ ਫਸਲ ਮੰਡੀ ਵਿਚ ਆ ਜਾਏਗੀ, ਉਦੋਂ ਤੱਕ ਵੱਡੇ ਚੁਫੇਰੇ ਆਪਣੀ ਭੰਡਾਰ ਦੀ ਫਸਲ ਨੂੰ ਦੁਬਾਰਾ ਮਾਰਕੀਟ ਵਿਚ ਉਤਾਰਣਗੇ। ਇਸ ਦੇ ਕਾਰਨ, ਦੁਬਾਰਾ ਕਿਸਾਨ ਦੀ ਵਾਡੀ ਤੱਕ ਕੀਮਤਾਂ ਵਿੱਚ ਭਾਰੀ ਗਿਰਾਵਟ ਆਵੇਗੀ। ਅਜਿਹੀ ਸਥਿਤੀ ਵਿੱਚ ਕਿਸਾਨੀ ਦਾ ਮੁੜ ਸ਼ੋਸ਼ਣ ਕੀਤਾ ਜਾਵੇਗਾ।ਫਿਰ, ਵੱਡੇ ਖਿਡਾਰੀ ਖਰੀਦ ਕੇ, ਉਹ ਕਿਸਾਨ ਦੀ ਸਸਤੀ ਫਸਲ ਦਾ ਭੰਡਾਰ ਕਰਨਗੇ ਅਤੇ ਇਸ ਦੀ ਕੀਮਤ ਵਿਚ ਵਾਧਾ ਕਰਨਗੇ, ਇਹ ਸਿਲਸਿਲਾ ਜਾਰੀ ਰਹੇਗਾ।

ਇੱਥੇ ਸਾਨੂੰ ਅਮਰੀਕਾ ਬਾਰੇ ਵੀ ਚਰਚਾ ਕਰਨੀ ਚਾਹੀਦੀ ਹੈ ਜਿਥੇ 1970 ਤੋਂ ਓਪਨ ਮਾਰਕੀਟ ਕਮੋਡਿਟੀ ਐਕਟ ਹੈ ਜਿਸਦਾ ਅਰਥ ਇਹ ਹੈ ਕਿ ਭਾਰਤ ਵਿੱਚ ਅੱਜ ਜੋ ਸਿਸਟਮ ਬਦਲ ਰਿਹਾ ਹੈ ਉਹ 50 ਸਾਲ ਪਹਿਲਾਂ ਤੋਂ ਅਮਰੀਕਾ ਵਿੱਚ ਹੈ। ਉਥੇ, ਵਾਲਮਾਰਟ ਅਤੇ ਨੈਕਸਸ ਵਰਗੀਆਂ ਵੱਡੀਆਂ ਕੰਪਨੀਆਂ ਕਿਸਾਨੀ ਦੀਆਂ ਫਸਲਾਂ ਦੀ ਖਰੀਦ ਅਤੇ ਵਾਡੀ ਕਰਦੀਆਂ ਹਨ ਅਤੇ ਇਸ ਨੂੰ ਉਸੇ ਤਰੀਕੇ ਨਾਲ ਸਟੋਰ ਕਰਦੀਆਂ ਹਨ।

ਇਸ ਉਦਾਹਰਣ ਦੇ ਨਾਲ ਸਾਨੂੰ ਵਧੇਰੇ ਸਮਝਣਾ ਚਾਹੀਦਾ ਹੈ ਕਿ ਇਹ ਕਾਰਜ ਕਿਸਾਨੀ ਨੂੰ ਖਤਮ ਕਰੇਗਾ। ਕੁਝ ਦਿਨ ਪਹਿਲਾਂ, ਸੀਓਨੀ ਜ਼ਿਲਾ ਮੱਧ ਪ੍ਰਦੇਸ਼ ਦੇ ਕਿਸਾਨ ਮੱਕੀ ਨੂੰ 1850 ਰੁਪਏ ਕੁਇੰਟਲ ਦੇ ਸਮਰਥਨ ਮੁੱਲ ਨਾਲੋਂ 900 ਤੋਂ 1000 ਰੁਪਏ ਵਿੱਚ ਬਹੁਤ ਘੱਟ ਭਾਅ ਤੇ ਵੇਚ ਰਹੇ ਸਨ। ਕਿਸਾਨਾਂ ਨੂੰ ਰਾਹਤ ਨਾ ਦੇਣ ਦੇ ਬਾਵਜੂਦ, ਕੇਂਦਰ ਸਰਕਾਰ ਨੇ ਮੱਕੀ ਨਾਲ ਸਬੰਧਤ ਵੱਡੀਆਂ ਕੰਪਨੀਆਂ ਨੂੰ 5 ਲੱਖ ਮੀਟ੍ਰਿਕ ਟਨ ਮੱਕੀ ਵਿਦੇਸ਼ਾਂ ਤੋਂ ਆਯਾਤ ਕਰਨ ਦੀ ਇਜਾਜ਼ਤ ਦੇ ਦਿੱਤੀ, ਇਸਦੇ ਬਾਵਜੂਦ ਇਸ ਲਈ “ਆਨਲਾਈਨ ਕਿਸਾਨ ਸੱਤਿਆਗ੍ਰਹਿ” ਕੀਤਾ ਗਿਆ। ਵਰਤਮਾਨ ਵਿੱਚ, ਸੰਯੁਕਤ ਰਾਜ ਵਿੱਚ ਮੱਕੀ ਦੀ ਕੀਮਤ 145 ਡਾਲਰ ਪ੍ਰਤੀ ਟਨ ਹੈ ਭਾਵ 1060 ਰੁਪਏ ਪ੍ਰਤੀ ਕੁਇੰਟਲ।ਹੁਣ ਸੋਚਣ ਵਾਲੀ ਗੱਲ ਇਹ ਹੈ ਕਿ ਉਨ੍ਹਾਂ ਦੇ ਦੇਸ਼ ਦੀਆਂ ਕੰਪਨੀਆਂ ਮੱਕੀ ਨੂੰ 1000 ਤੋਂ 1100 ਰੁਪਏ ਪ੍ਰਤੀ ਕੁਇੰਟਲ ਬਰਾਮਦ ਕਰਨਗੀਆਂ ਅਤੇ ਇਸ ਨੂੰ ਗੋਦਾਮਾਂ ਵਿਚ ਸਟੋਰ ਕਰ ਦੇਣਗੀਆਂ ਅਤੇ ਜਦੋਂ ਅੱਜ ਤੋਂ 2 ਮਹੀਨੇ ਬਾਅਦ ਕਿਸਾਨ ਦੀ ਫਸਲ ਬਾਜ਼ਾਰ ਵਿਚ ਆਉਣਾ ਸ਼ੁਰੂ ਕਰ ਦੇਵੇਗੀ ਤਾਂ ਕਿਸਾਨ ਨੂੰ 800 ਤੋਂ 900 ਰੁਪਏ ਦੀ ਕੀਮਤ ਮਿਲੇਗੀ।ਸਰਕਾਰ ਆਪਣੇ ਆਪ ਵਿੱਚ ਇੱਕ ਕੁਇੰਟਲ ਮੱਕੀ ਦੇ ਉਤਪਾਦਨ ਲਈ 1213 ਰੁਪਏ ਦੀ ਲਾਗਤ ਨੂੰ ਮੰਨਦੀ ਹੈ।

3) ਤੀਜਾ ਆਰਡੀਨੈਂਸ ਹੈ- ਮੁੱਲ ਬੀਮਾ ਅਤੇ ਫਾਰਮ ਸੇਵਾਵਾਂ ਆਰਡੀਨੈਂਸ 'ਤੇ ਕਿਸਾਨ ਸਮਝੌਤਾ

ਇਸਦੇ ਤਹਿਤ ਇਕਰਾਰਨਾਮੇ ਦੀ ਖੇਤੀ ਨੂੰ ਉਤਸ਼ਾਹਤ ਕੀਤਾ ਜਾਵੇਗਾ ਜਿਸ ਵਿੱਚ ਵੱਡੀਆਂ ਕੰਪਨੀਆਂ ਖੇਤੀਬਾੜੀ ਕਰਨਗੇ ਅਤੇ ਕਿਸਾਨ ਸਿਰਫ ਇਸ ਵਿੱਚ ਕੰਮ ਕਰਨਗੇ।ਇਸ ਨਵੇਂ ਆਰਡੀਨੈਂਸ ਤਹਿਤ ਕਿਸਾਨ ਆਪਣੀ ਜ਼ਮੀਨ 'ਤੇ ਮਜ਼ਦੂਰ ਬਣ ਕੇ ਰਹਿ ਜਾਵੇਗਾ। ਇਸ ਆਰਡੀਨੈਂਸ ਰਾਹੀਂ ਕੇਂਦਰ ਸਰਕਾਰ ਸਾਡੇ ਕਿਸਾਨਾਂ ਉੱਤੇ ਖੇਤੀਬਾੜੀ ਦੇ ਪੱਛਮੀ ਮਾਡਲ ਨੂੰ ਥੋਪਣਾ ਚਾਹੁੰਦੀ ਹੈ। ਹਾਲਾਂਕਿ ਇਹ ਮਾਡਲ ਸਾਡੇ ਦੇਸ਼ ਵਿਚ ਨਵਾਂ ਨਹੀਂ ਹੈ, ਦੇਸ਼ ਵਿਚ ਠੇਕੇ ਦੀ ਖੇਤੀ ਪਹਿਲਾਂ ਹੀ ਕੀਤੀ ਜਾ ਰਹੀ ਹੈ।ਹਾਲਾਂਕਿ ਇਹ ਮਾਡਲ ਸਾਡੇ ਦੇਸ਼ ਵਿਚ ਨਵਾਂ ਨਹੀਂ ਹੈ, ਦੇਸ਼ ਵਿਚ ਠੇਕੇ ਦੀ ਖੇਤੀ ਪਹਿਲਾਂ ਹੀ ਕੀਤੀ ਜਾ ਰਹੀ ਹੈ। ਇਸ ਦੀਆਂ ਮਿਸਾਲਾਂ ਮੱਧ ਪ੍ਰਦੇਸ਼ ਵਿੱਚ ਟਮਾਟਰ ਅਤੇ ਕੈਪਸਿਕਮ ਦੀ ਕਾਸ਼ਤ, ਮਹਾਰਾਸ਼ਟਰ ਵਿੱਚ ਫੁੱਲ ਅਤੇ ਅਨਾਰ ਦੀ ਕਾਸ਼ਤ, ਕਰਨਾਟਕ ਵਿੱਚ ਕਾਜੂ ਦੀ ਕਾਸ਼ਤ, ਉਤਰਾਖੰਡ ਵਿੱਚ ਨਸ਼ਿਆਂ ਦੀ ਕਾਸ਼ਤ ਹਨ। ਜੋ ਕਿ ਕਿਸਾਨਾਂ ਲਈ ਵਧੇਰੇ ਲਾਭਕਾਰੀ ਨਹੀਂ ਹੈ। ਪੁਰਾਣੇ ਮਾਡਲ ਨੂੰ ਅਜੇ ਵੀ ਇੰਨੇ ਬਲ ਨਾਲ ਅੱਗੇ ਵਧਾਇਆ ਜਾ ਰਿਹਾ ਹੈ ਕਿ ਕਿਸਾਨ ਦੀ ਪੂਰੀ ਤਸਵੀਰ ਅਤੇ ਕਿਸਮਤ ਬਦਲ ਜਾਵੇਗੀ,ਪਰ ਸਰਕਾਰ ਇਹ ਭੁੱਲ ਜਾਂਦੀ ਹੈ ਕਿ ਸਾਡੇ ਕਿਸਾਨਾਂ ਦੀ ਤੁਲਨਾ ਵਿਦੇਸ਼ੀ ਕਿਸਾਨਾਂ ਨਾਲ ਨਹੀਂ ਕੀਤੀ ਜਾ ਸਕਦੀ ਕਿਉਂਕਿ ਸਾਡੇ ਕੋਲ ਜ਼ਮੀਨੀ ਆਬਾਦੀ ਦਾ ਅਨੁਪਾਤ ਪੱਛਮੀ ਦੇਸ਼ਾਂ ਨਾਲੋਂ ਵੱਖਰਾ ਹੈ ਅਤੇ ਸਾਡੇ ਕੋਲ ਖੇਤੀਬਾੜੀ ਅਤੇ ਰੋਜ਼ੀ-ਰੋਟੀ ਦਾ ਸਾਧਨ ਹੈ, ਜਦੋਂ ਕਿ ਪੱਛਮੀ ਦੇਸ਼ਾਂ ਵਿੱਚ ਇਹ ਕਾਰੋਬਾਰ ਹੈ।

ਤਜ਼ਰਬਾ ਦਰਸਾਉਂਦਾ ਹੈ ਕਿ ਇਕਰਾਰਨਾਮੇ ਦੀ ਖੇਤੀ ਨਾਲ ਹੀ ਕਿਸਾਨਾਂ ਦਾ ਸ਼ੋਸ਼ਣ ਹੁੰਦਾ ਹੈ। ਪਿਛਲੇ ਸਾਲ, ਪੈਪਸੀਕੋ ਕੰਪਨੀ ਨੇ ਗੁਜਰਾਤ ਵਿੱਚ ਕਈ ਕਰੋੜਾਂ ਰੁਪਏ ਦਾ ਕਿਸਾਨਾਂ ਉੱਤੇ ਮੁਕੱਦਮਾ ਕੀਤਾ ਸੀ, ਜੋ ਬਾਅਦ ਵਿੱਚ ਕਿਸਾਨ ਸੰਗਠਨਾਂ ਦੇ ਵਿਰੋਧ ਕਾਰਨ ਵਾਪਸ ਲੈ ਲਿਆ ਗਿਆ ਸੀ। ਇਕਰਾਰਨਾਮੇ ਦੀ ਖੇਤੀ ਤਹਿਤ ਕੰਪਨੀਆਂ ਫਸਲਾਂ ਦੀ ਬਿਜਾਈ ਤੋਂ ਪਹਿਲਾਂ ਕਿਸਾਨਾਂ ਦਾ ਮਾਲ ਇਕ ਨਿਸ਼ਚਤ ਕੀਮਤ ਤੇ ਖਰੀਦਣ ਦਾ ਵਾਅਦਾ ਕਰਦੀਆਂ ਹਨ।

ਪਰ ਬਾਅਦ ਵਿਚ ਜਦੋਂ ਕਿਸਾਨ ਦੀ ਫਸਲ ਤਿਆਰ ਹੋ ਜਾਂਦੀ ਹੈ, ਕੰਪਨੀਆਂ ਕਿਸਾਨਾਂ ਨੂੰ ਕੁਝ ਸਮੇਂ ਲਈ ਇੰਤਜ਼ਾਰ ਕਰਨ ਲਈ ਆਖਦੀਆਂ ਹਨ ਅਤੇ ਬਾਅਦ ਵਿਚ ਕਿਸਾਨਾਂ ਦੀ ਉਪਜ ਨੂੰ ਮਾੜਾ ਕਹਿ ਕੇ ਰੱਦ ਕਰ ਦਿੱਤੀ ਜਾਂਦੀ ਹੈ।

ਇਹ ਐਕਟ ਇਸ ਗੱਲ ਦੀ ਗਰੰਟੀ ਨਹੀਂ ਦਿੰਦਾ ਕਿ ਕਿਸਾਨ ਦਾ ਸਾਮਾਨ ਕੰਪਨੀ ਖਰੀਦੇਗੀ। ਫਿਰ ਸਵਾਲ ਇਹ ਉੱਠਦਾ ਹੈ ਕਿ ਜੇ ਕਿਸਾਨ ਸਖਤ ਮਿਹਨਤ ਨਾਲ 100 ਕੇਲੇ ਉਗਾਏਗਾ ਅਤੇ ਕੰਪਨੀ ਉਸ ਦੇ 25 ਕੇਲੇ ਨੂੰ ਮਾੜੇ ਜਾਂ ਛੋਟੇ ਵਜੋਂ ਰੱਦ ਕਰੇਗੀ ਤਾਂ ਉਹ ਕਿਸਾਨ ਕਿੱਥੇ ਵੇਚੇਗਾ ..?

ਪੋਸਟ-ਸਕ੍ਰਿਪਟ: ਸਿਰਫ ਵਪਾਰੀਆਂ ਨੂੰ ਮੰਡੀ ਟੈਕਸ ਅਤੇ ਕਾਨੂੰਨ ਵਿਵਸਥਾ ਤੋਂ ਛੋਟ ਹੈ। ਵਪਾਰੀਆਂ ਅਤੇ ਕੰਪਨੀਆਂ ਕੋਲ ਸਟੋਰੇਜ ਅਤੇ ਕਾਲਾ ਬਾਜਾਰੀ ਦਾ ਕਾਨੂੰਨੀ ਅਧਿਕਾਰ ਹੈ। ਕੰਟਰੈਕਟ ਫਾਰਮਿੰਗ ਨੇ ਕੰਪਨੀਆਂ ਨੂੰ ਕਾਸ਼ਤ ਕਰਨ ਅਤੇ ਇਸ ਨੂੰ ਉਤਸ਼ਾਹਤ ਕਰਨ ਦਾ ਅਧਿਕਾਰ ਦਿੱਤਾ ਹੈ ਤਾਂ ਕਿ ਕਿਸਾਨ ਆਪਣੇ ਖੇਤ ਦਾ ਮਜ਼ਦੂਰ ਬਣ ਸਕੇਗਾ।

ਜੇ ਇਨ੍ਹਾਂ ਆਰਡੀਨੈਂਸਾਂ ਵਿਚ ਕਿਸਾਨੀ ਲਈ ਕੁਝ ਵੀ ਨਹੀਂ ਹੈ, ਤਾਂ ਪ੍ਰਧਾਨ ਮੰਤਰੀ ਨੂੰ ਸਾਡੀ ਬੇਨਤੀ ਹੈ ਕਿ ਉਨ੍ਹਾਂ ਨੂੰ ਕਿਸਾਨ ਹਿਤੈਸ਼ੀ ਦੱਸਦਿਆਂ ਪ੍ਰਚਾਰ ਪ੍ਰਚਾਰ ਨਾ ਕੀਤਾ ਜਾਵੇ ਅਤੇ ਕਿਸਾਨਾਂ ਨੂੰ ਇੰਨਾ ਨਾਸਮਝ ਨਾ ਸਮਝੋ।

ਇਨ੍ਹਾਂ ਆਰਡੀਨੈਂਸਾਂ ਵਿਚ ਨਾ ਤਾਂ ਕਿਸਾਨ ਨੂੰ ਫਸਲਾਂ ਦਾ ਐਮਐਸਪੀ ਮਿਲਣ ਦੀ ਗਰੰਟੀ ਹੈ ਅਤੇ ਨਾ ਹੀ ਸਾਰੀ ਫਸਲ ਵੇਚਣ ਦੀ ਕੋਈ ਗਰੰਟੀ ਹੈ।

ਕਿਸਾਨ ਭਰਾਵੋ, ਹੁਣ ਤੁਹਾਨੂੰ ਖੁਦ ਸਮਝਣਾ ਪਏਗਾ ਕਿ ਵਿਰੋਧ ਕਰਨਾ ਹੈ ਜਾਂ ਨਹੀਂ।

Address

Amritsar

Alerts

Be the first to know and let us send you an email when ਖੇਤੀਬਾੜੀ ਜਾਣਕਾਰੀ posts news and promotions. Your email address will not be used for any other purpose, and you can unsubscribe at any time.

Contact The Business

Send a message to ਖੇਤੀਬਾੜੀ ਜਾਣਕਾਰੀ:

Share

Category